ਰੇਤ ਮਾਫੀਆ ‘ਤੇ ਵੱਡਾ ਐਕਸ਼ਨ, ਲਗਾਇਆ ਭਾਰੀ ਜੁਰਮਾਨਾ
ਰੇਤ ਮਾਫੀਆ ‘ਤੇ ਵੱਡਾ ਐਕਸ਼ਨ ਹੋਇਆ ਹੈ। ਮੱਧ ਪ੍ਰਦੇਸ਼ ‘ਚ ਰੇਤ ਦੀ ਨਾਜਾਇਜ਼ ਮਾਈਨਿੰਗ ‘ਤੇ ਵੱਡੀ ਕਾਰਵਾਈ ਕੀਤੀ ਗਈ। ਇਸ ਤਹਿਤ ਅਦਾਲਤ ਵੱਲੋਂ ਏ.ਡੀ.ਐਮ ਅਦਾਲਤ ਵੱਲੋਂ 1 ਅਰਬ 37 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਹ ਕਾਰਵਾਈ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਚਾਰ ਮਾਮਲਿਆਂ ਵਿੱਚ ਕੀਤੀ ਗਈ ਹੈ। ਇਸ ਤੋਂ ਇਲਾਵਾ 1 ਕਰੋੜ 25 ਲੱਖ ਰੁਪਏ ਦੇ ਦੋ ਪੋਕਲੈਂਡ ਅਤੇ ਇਕ ਜੇ.ਸੀ.ਬੀ ਜ਼ਬਤ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।
ਰੇਤ ਮਾਫ਼ੀਆ ਦੀ ਚੱਲ-ਅਚੱਲ ਜਾਇਦਾਦ ਜ਼ਬਤ
ਬੈਤੂਲ ਅਦਾਲਤ ਦੀਆਂ ਹਦਾਇਤਾਂ ਮੁਤਾਬਕ ਜੇ ਇਹ ਰਕਮ ਸੱਤ ਦਿਨਾਂ ਦੇ ਅੰਦਰ-ਅੰਦਰ ਜਮ੍ਹਾਂ ਨਾ ਕਰਵਾਈ ਗਈ ਤਾਂ ਰੇਤ ਮਾਫ਼ੀਆ ਦੀ ਚੱਲ-ਅਚੱਲ ਜਾਇਦਾਦ ਜ਼ਬਤ ਕਰਕੇ ਇਹ ਰਕਮ ਵਸੂਲੀ ਜਾਵੇਗੀ। ਇਸ ਕਾਰਵਾਈ ਵਿੱਚ ਖਣਿਜ ਵਿਭਾਗ ਵੱਲੋਂ ਅੰਕੁਰ ਰਾਠੌਰ, ਅਰਸ਼ਦ ਕੁਰੈਸ਼ੀ, ਸਾਬੂ, ਮਹਿੰਦਰ ਧਾਕੜ, ਦੀਪੇਸ਼ ਪਟੇਲ, ਰਵਿੰਦਰ ਚੌਹਾਨ ਅਤੇ ਮੁਹੰਮਦ ਇਲਿਆਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸਮੇਂ ਤੋਂ ਪਹਿਲਾਂ ਆਏਗਾ ਮਾਨਸੂਨ, ਗਰਮੀ ਤੋਂ ਮਿਲੇਗੀ ਰਾਹਤ || Punjab News
ਜ਼ਿਕਰਯੋਗ ਹੈ ਕਿ ਕੁਲੈਕਟਰ ਅਤੇ ਜ਼ਿਲ੍ਹਾ ਮੈਜਿਸਟਰੇਟ ਨਰਿੰਦਰ ਕੁਮਾਰ ਸੂਰਿਆਵੰਸ਼ੀ ਵੱਲੋਂ 14 ਅਤੇ 15 ਮਈ 2024 ਦੀ ਰਾਤ ਨੂੰ ਰੇਤ ਦੀ ਨਾਜਾਇਜ਼ ਮਾਈਨਿੰਗ ਵਿਰੁੱਧ ਕਾਰਵਾਈ ਕੀਤੀ ਗਈ ਸੀ। ਏਡੀਐਮ ਰਾਜੀਵ ਨੰਦਨ ਸ੍ਰੀਵਾਸਤਵ ਨੇ ਚਾਰ ਮਾਮਲਿਆਂ ਵਿੱਚ ਸੱਤ ਵਿਅਕਤੀਆਂ ਖ਼ਿਲਾਫ਼ 1 ਅਰਬ 38 ਕਰੋੜ 21 ਲੱਖ ਰੁਪਏ ਦੀ ਵਸੂਲੀ ਦੇ ਹੁਕਮ ਦਿੱਤੇ ਹਨ। ਜੇ ਉਹ ਸੱਤ ਦਿਨਾਂ ਦੇ ਅੰਦਰ-ਅੰਦਰ ਰਕਮ ਜਮ੍ਹਾਂ ਨਹੀਂ ਕਰਵਾਉਂਦੇ ਤਾਂ ਰੇਤ ਮਾਫ਼ੀਆ ਦੀ ਚੱਲ-ਅਚੱਲ ਜਾਇਦਾਦ ਕੁਰਕ ਕਰਕੇ ਬਾਕੀ ਰਕਮ ਵਸੂਲ ਕੀਤੀ ਜਾਵੇਗੀ।