BCCI ਨੇ ਓਲੰਪਿਕ ‘ਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਦੀ ਮਦਦ ਲਈ 8.5 ਕਰੋੜ ਰੁ: ਦੇਣ ਦਾ ਕੀਤਾ ਐਲਾਨ || Sports News

0
78
BCCI has announced to give 8.5 crore rupees to help the Indian athletes participating in the Olympics

BCCI ਨੇ ਓਲੰਪਿਕ ‘ਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਦੀ ਮਦਦ ਲਈ 8.5 ਕਰੋੜ ਰੁ: ਦੇਣ ਦਾ ਕੀਤਾ ਐਲਾਨ

ਪੈਰਿਸ ਓਲੰਪਿਕ 2024 ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਹ ਖੇਡ ਮੁਕਾਬਲੇ 26 ਜੁਲਾਈ ਤੋਂ ਸ਼ੁਰੂ ਹੋ ਕੇ 11 ਅਗਸਤ ਤੱਕ ਚੱਲਣਗੇ | ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ 206 ਦੇਸ਼ਾਂ ਦੇ ਲਈ 10,500 ਐਥਲੀਟ ਹਿੱਸਾ ਲੈਣਗੇ। ਜਿਸਦੇ ਚੱਲਦਿਆਂ BCCI ਨੇ ਪੈਰਿਸ ਓਲੰਪਿਕ ਦੇ ਲਈ ਭਾਰਤੀ ਓਲੰਪਿਕ ਸੰਘ (IOA) ਨੂੰ 8.5 ਕਰੋੜ ਰੁਪਏ ਦੀ ਮਦਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। BCCI ਸਕੱਤਰ ਜੈ ਸ਼ਾਹ ਨੇ ਟਵੀਟ ਕਰਦਿਆਂ ਲਿਖਿਆ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ BCCI ਪੈਰਿਸ ਓਲੰਪਿਕ 2024 ਵਿੱਚ ਭਾਰਤ ਦੀ ਅਗਵਾਈ ਕਰਨ ਵਾਲੇ ਸਾਡੇ ਬੇਹਤਰੀਨ ਐਥਲੀਟਾਂ ਨੂੰ ਸਪੋਰਟ ਕਰੇਗਾ। ਅਸੀਂ ਇਸ ਅਭਿਆਨ ਦੇ ਲਈ IOA ਨੂੰ 8.5 ਕਰੋੜ ਰੁਪਏ ਦੇ ਰਹੇ ਹਾਂ। ਅਸੀਂ ਆਪਣੇ ਪੂਰੇ ਦਲ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ।

ਭਾਰਤ ਦੇ 117 ਖਿਡਾਰੀ ਲੈਣਗੇ ਹਿੱਸਾ

ਪੈਰਿਸ ਓਲੰਪਿਕ ਵਿੱਚ ਭਾਰਤ ਦੇ 117 ਖਿਡਾਰੀ ਹਿੱਸਾ ਲੈਣਗੇ। ਇਨ੍ਹਾਂ ਖਿਡਾਰੀਆਂ ਦੇ ਇਲਾਵਾ ਖੇਡ ਮੰਤਰਾਲੇ ਨੇ ਸਹਿਯੋਗੀ ਸਟਾਫ ਦੇ 140 ਮੈਂਬਰਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ |  ਭਾਰਤੀ ਦਲ ਵਿੱਚ ਸਭ ਤੋਂ ਵੱਧ ਖਿਡਾਰੀ 29 ਅਥਲੈਟਿਕਸ ਦੇ ਹਨ। ਇਨ੍ਹਾਂ ਵਿੱਚ 11 ਮਹਿਲਾ ਤੇ 18 ਪੁਰਸ਼ ਸ਼ਾਮਿਲ ਹਨ। ਅਥਲੈਟਿਕਸ ਦੇ ਬਾਅਦ ਨਿਸ਼ਾਨੇਬਾਜ਼ੀ ਵਿੱਚ 21 ਤੇ ਹਾਕੀ ਵਿੱਚ 19 ਖਿਡਾਰੀ ਹਨ। ਟੇਬਲ ਟੈਨਿਸ ਵਿੱਚ ਭਾਰਤ ਦੇ 8, ਬੈਡਮਿੰਟਨ ਵਿੱਚ ਪੀਵੀ ਸਿੰਧੂ ਸਣੇ 7 ਖਿਡਾਰੀ ਹਿੱਸਾ ਲੈਣਗੇ। ਕੁਸ਼ਤੀ, ਤੀਰਅੰਦਾਜ਼ੀ ਤੇ ਬਾਕਸਿੰਗ ਵਿੱਚ 6-6 ਖਿਡਾਰੀ ਹਿੱਸਾ ਲੈਣਗੇ। ਇਸਦੇ ਬਾਅਦ ਗੋਲਫ ਵਿਚਿਹ 4, ਟੈਨਿਸ ਵਿੱਚ 3, ਤੈਰਾਕੀ ਵਿੱਚ 2, ਸੇਲਿੰਗ ਵਿੱਚ 2 ਖਿਡਾਰੀ ਉਤਰਨਗੇ। ਘੋੜਸਵਾਰੀ, ਜੂਡੋ, ਰੋਇੰਗ ਤੇ ਵੇਟਲਿਫਟਿੰਗ ਵਿੱਚ ਇੱਕ-ਇੱਕ ਖਿਡਾਰੀ ਹਿੱਸਾ ਲੈਣਗੇ।

ਇਹ ਵੀ ਪੜ੍ਹੋ : ਅੰਬਾਲਾ ਤੋਂ ਵੱਡੀ ਖਬਰ , ਰਿਟਾਇਰਡ ਫੌਜੀ ਨੇ ਆਪਣੇ ਹੀ ਪਰਿਵਾਰ ਦੇ 5 ਜੀਆਂ ਦਾ ਕੀਤਾ ਕਤਲ

ਸਾਲ 2021 ਵਿੱਚ ਖਿਡਾਰੀਆਂ ਨੂੰ ਕੀਤਾ ਸੀ ਸਨਮਾਨਿਤ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ BCCI ਨੇ ਸਾਲ 2021 ਵਿੱਚ ਟੋਕੀਓ ਓਲੰਪਿਕ ਵਿੱਚ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਸੀ। BCCI ਨੇ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਇੱਕ ਕਰੋੜ ਰੁਪਏ, ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਮੀਰਾਬਾਈ ਚਾਨੂ ਅਤੇ ਰਵੀ ਦਹੀਆ ਨੂੰ 50-50 ਲੱਖ ਰੁਪਏ ਅਤੇ ਪੀਵੀ ਸਿੰਧੂ, ਲਵਲੀਨਾ ਬੋਰਗੋਹੇਨ, ਬਜਰੰਗ ਪੂਨੀਆ ਨੂੰ 25-25 ਲੱਖ ਰੁਪਏ ਦਾ ਇਨਾਮ ਦਿੱਤਾ ਸੀ, ਜਿਸ ਨੇ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੂੰ 1.25 ਕਰੋੜ ਰੁਪਏ ਦਿੱਤੇ ਗਏ ਸਨ ।

 

LEAVE A REPLY

Please enter your comment!
Please enter your name here