BCCI ਨੇ ਵਾਨਖੇੜੇ ਸਟੇਡੀਅਮ ‘ਚ ਟੀਮ ਇੰਡੀਆ ਨੂੰ ਦਿੱਤਾ 125 ਕਰੋੜ ਰੁਪਏ ਦਾ ਚੈੱਕ
ਟੀ-20 ਵਿਸ਼ਵ ਕੱਪ 2024 ਚੈਂਪੀਅਨ ਬਣਨ ਤੋਂ ਬਾਅਦ ਭਾਰਤੀ ਟੀਮ ਦਾ ਦਿੱਲੀ ਤੇ ਫਿਰ ਮੁੰਬਈ ਵਿੱਚ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ | ਵਿਕਟਰੀ ਪਰੇਡ ਦੇ ਬਾਅਦ ਭਾਰਤੀ ਟੀਮ ਸਿੱਧਾ ਵਾਨਖੇੜੇ ਸਟੇਡੀਅਮ ਪਹੁੰਚੀ। ਜਿੱਥੇ ਟੀਮ ਇੰਡੀਆ ਨੂੰ 125 ਕਰੋੜ ਰੁਪਏ ਦਾ ਚੈੱਕ ਦਿੱਤਾ ਗਿਆ। BCCI ਸਕੱਤਰ ਜੈ ਸ਼ਾਹ ਨੇ ਇਸ ਇਨਾਮ ਦਾ ਐਲਾਨ ਵਿਸ਼ਵ ਕੱਪ ਜਿੱਤਣ ਦੇ ਇੱਕ ਦਿਨ ਬਾਅਦ ਹੀ ਕਰ ਦਿੱਤਾ ਸੀ | ਜਿਸ ਤੋਂ ਬਾਅਦ ਹੁਣ ਪੂਰੀ ਟੀਮ ਨੂੰ ਇਸਦਾ ਚੈੱਕ ਸੌਂਪ ਦਿੱਤਾ ਗਿਆ ਹੈ। ਸਮਾਰੋਹ ਦੇ ਬਾਅਦ ਭਾਰਤੀ ਖਿਡਾਰੀਆਂ ਨੇ ਸਟੇਡੀਅਮ ਵਿੱਚ ਲੈਪ ਆਫ ਆਨਰ ਲਿਆ ਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਇੰਨਾ ਹੀ ਨਹੀਂ ਭਾਰਤੀ ਖਿਡਾਰੀ ਨੇ ਸਟੇਡੀਅਮ ਵਿੱਚ ਹੀ ਜੰਮ ਕੇ ਡਾਂਸ ਕੀਤਾ। ਇਸ ਦੌਰਾਨ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵੀ ਸਟਦੀਆਂ ਵਿੱਚ ਵੱਜ ਰਹੇ ਗਾਣਿਆਂ ‘ਤੇ ਨੱਚਦੇ ਦਿਖਾਈ ਦਿੱਤੇ। ਇਸ ਦੇ ਨਾਲ ਹੀ ਲੈਪ ਆਫ ਆਨਰ ਲੈਂਦੇ ਹੋਏ ਭਾਰਤੀ ਖਿਡਾਰੀਆਂ ਨੇ ਆਟੋਗ੍ਰਾਫ ਕੀਤੀਆਂ ਹੋਈਆਂ ਗੇਂਦਾਂ ਨੂੰ ਫੈਨਜ਼ ਨੂੰ ਦਿੱਤੀਆਂ।
25 ਕਰੋੜ ਰੁਪਏ ਦਾ ਸੌਂਪਿਆ ਚੈੱਕ
ਇਹ 125 ਕਰੋੜ ਰੁਪਏ ਦੀ ਰਕਮ ਭਾਰਤੀ ਟੀਮ ਦੇ ਸਾਰੇ ਖਿਡਾਰੀਆਂ, ਸਿਲੈਕਟਰਾਂ ਤੇ ਸਪੋਰਟ ਸਟਾਫ ਵਿੱਚ ਵੀ ਵੰਡੀ ਜਾਵੇਗੀ। ਧਿਆਨਯੋਗ ਹੈ ਕਿ ਭਾਰਤ ਨੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਦੂਜੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਹੈ। BCCI ਦੇ ਚੇਅਰਮੈਨ ਰੋਜ਼ਰ ਬਿੰਨੀ ਤੇ ਸਕੱਤਰ ਜੈ ਸ਼ਾਹ ਨੇ ਸਟੇਜ ‘ਤੇ ਆ ਕੇ ਭਾਰਤੀ ਟੀਮ ਨੂੰ 125 ਕਰੋੜ ਰੁਪਏ ਦਾ ਚੈੱਕ ਸੌਂਪਿਆ।
17 ਸਾਲ ਬਾਅਦ ਦੁਬਾਰਾ ਬਣੇ ਵਿਸ਼ਵ ਕੱਪ ਜੇਤੂ
ਜਦੋਂ ਟੀਮ ਬਾਰਬਾਡੋਸ ਵਿੱਚ ਫਸੀ ਸੀ ਉਦੋਂ BCCI ਦੇ ਸਕੱਤਰ ਜੈ ਸ਼ਾਹ ਨੇ ਦੱਸਿਆ ਸੀ ਕਿ ਸਾਰੇ ਉੱਚ ਅਧਿਕਾਰੀਆਂ ਨੇ ਮਿਲ ਕੇ ਟੀਮ ਇੰਡੀਆ ਨੂੰ ਇਨਾਮ ਦੇਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਖਰੀ ਵਿਸ਼ਵ ਕੱਪ 2007 ਵਿੱਚ ਜਿੱਤਿਆ ਸੀ ਤੇ ਹੁਣ 17 ਸਾਲ ਬਾਅਦ ਦੁਬਾਰਾ ਵਿਸ਼ਵ ਕੱਪ ਜੇਤੂ ਬਣੇ ਹਾਂ। ਇਨਾਮੀ ਰਾਸ਼ੀ ਦੇਣ ਦਾ ਫੈਸਲਾ ਸਾਰੇ ਉੱਚ ਅਧਿਕਾਰੀਆਂ ਨੇ ਮਿਲ ਕੇ ਲਿਆ ਸੀ। ਅਸੀਂ ਕਰੀਬ 2 ਮਹੀਨੇ ਪਹਿਲਾਂ ਤੱਕ ਵਿਸ਼ਵ ਦੀ ਨੰਬਰ-1 ਟੀ-20 ਵਿਸ਼ਵ ਕੱਪ ਟੀਮ ਵਿੱਚ ਸੀ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੇ MP ਵਜੋਂ ਚੁੱਕੀ ਸਹੁੰ, ਖਡੂਰ ਸਾਹਿਬ ਤੋਂ ਚੁਣੇ ਗਏ ਨੇ ਸਾਂਸਦ
ਸਕੁਐਡ ਵਿੱਚ ਸ਼ਾਮਿਲ ਹਰ ਇੱਕ ਖਿਡਾਰੀ ਨੂੰ ਮਿਲਣਗੇ 5 ਕਰੋੜ ਰੁਪਏ
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 125 ਕਰੋੜ ਰੁਪਇਆ ਨੂੰ 15 ਮੈਂਬਰੀ ਸਕੁਐਡ, 4 ਰਿਜ਼ਰਵ ਪਲੇਅਰ ਤੇ 15 ਮੈਂਬਰਾਂ ਦੇ ਸਪੋਰਟ ਸਟਾਫ ਵਿੱਚ ਵੰਡਿਆ ਜਾਵੇਗਾ। ਇਸ ਸਪੋਰਟ ਸਟਾਫ਼ ਵਿੱਚ ਹੈੱਡ ਕੋਚ ਰਹੇ ਰਾਹੁਲ ਦ੍ਰਵਿੜ, ਬੈਟਿੰਗ ਕੋਚ ਵਿਕਰਮ ਰਾਠੌੜ, 3 ਫਿਜ਼ਿਓ, ਮੈਨੇਜਰ ਤੇ ਟ੍ਰੇਨਰ ਸਣੇ ਕਈ ਲੋਕ ਸ਼ਾਮਿਲ ਹੋਣਗੇ। ਕਿਹਾ ਜਾ ਰਿਹਾ ਹੈ ਕਿ ਸਕੁਐਡ ਵਿੱਚ ਸ਼ਾਮਿਲ ਹਰ ਇੱਕ ਖਿਡਾਰੀ ਨੂੰ 5 ਕਰੋੜ ਰੁਪਏ ਮਿਲਣਗੇ ਤੇ ਸਪੋਰਟ ਸਟਾਫ਼ ਦੇ ਹਰੇਕ ਮੈਂਬਰ ਨੂੰ 1 ਕਰੋੜ ਰੁਪਏ ਦਿੱਤੇ ਜਾਣ ਦੀ ਖ਼ਬਰ ਹੈ।









