At the age of 60, the woman made history by becoming Miss Universe Buenos Aires

60 ਸਾਲ ਦੀ ਉਮਰ ‘ਚ ਮਹਿਲਾ ਨੇ ਮਿਸ ਯੂਨੀਵਰਸ ਬਿਊਨਸ ਆਇਰਸ ਬਣ ਰਚਿਆ ਇਤਿਹਾਸ || Latest News

ਹੁਣ ਤੱਕ ਤੁਸੀਂ ਮਿਸ ਯੂਨੀਵਰਸ ਵਿੱਚ ਸਿਰਫ਼ 18 ਤੋਂ 28 ਸਾਲ ਦੀ ਉਮਰ ਦੀਆਂ ਔਰਤਾਂ ਹੀ ਹਿੱਸਾ ਲੈਂਦੀਆਂ ਦੇਖੀਆਂ ਹੋਣਗੀਆਂ ਪਰੰਤੂ ਇਸ ਦੇ ਵਿਚਕਾਰ ਹੀ ਇੱਕ ਬਹੁਤ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ 60 ਸਾਲ ਦੀ ਮਹਿਲਾ ਨੇ ਮਿਸ ਯੂਨੀਵਰਸ ਬਿਊਨਸ ਆਇਰਸ 2024 ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ |

ਦਰਅਸਲ, ਅਰਜਨਟੀਨਾ ਦੀ ਅਲੇਜੈਂਡਰਾ ਮਾਰੀਸਾ ਰੋਡਰਿਗਜ਼ ਨੇ ਬੁਏਨਸ ਆਇਰਸ ਪ੍ਰਾਂਤ ਲਈ ਮਿਸ ਯੂਨੀਵਰਸ 2024 ਦਾ ਖਿਤਾਬ ਜਿੱਤਿਆ। ਇਸ ਦਾ ਐਲਾਨ ਬੁੱਧਵਾਰ ਨੂੰ ਕੀਤਾ ਗਿਆ ਹੈ । ਅਲੇਜੈਂਡਰਾ ਸਿਰਫ ਇੱਕ ਬਿਊਟੀ ਕੁਈਨ ਹੀ ਨਹੀਂ ਹੈ , ਸਗੋਂ ਅਸਲ ਵਿੱਚ ਉਹ ਇੱਕ ਵਕੀਲ ਅਤੇ ਪੱਤਰਕਾਰ ਵੀ ਹਨ।

28 ਸਤੰਬਰ, 2024 ਨੂੰ ਮੈਕਸੀਕੋ ਵਿੱਚ ਹੋਵੇਗਾ ਮੁਕਾਬਲਾ

ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਗਏ ਵੀਡੀਓਜ਼ ਉਸ ਦੇ ਹੌਂਸਲਿਆ ਨੂੰ ਦਰਸਾਉਂਦੇ ਹਨ ਕਿਉਂਕਿ ਉਹ ਮਈ 2024 ਵਿੱਚ ਹੋਣ ਵਾਲੀ ਮਿਸ ਯੂਨੀਵਰਸ ਅਰਜਨਟੀਨਾ ਦੀ ਰਾਸ਼ਟਰੀ ਚੋਣ ਵਿੱਚ ਬਿਊਨਸ ਆਇਰਸ ਦੀ ਨੁਮਾਇੰਦਗੀ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਮੁਕਾਬਲਾ 28 ਸਤੰਬਰ, 2024 ਨੂੰ ਮੈਕਸੀਕੋ ਵਿੱਚ ਹੋਣ ਵਾਲਾ ਹੈ। ਜੇਕਰ ਉਹ ਜਿੱਤ ਜਾਂਦੀ ਹੈ ਤਾਂ ਇੱਕ ਵੱਡਾ ਇਤਿਹਾਸ ਰਚਿਆ ਜਾਵੇਗਾ |

ਉਮਰ ਸੀਮਾ ਕਰ ਦਿੱਤੀ ਗਈ ਸੀ ਖ਼ਤਮ

ਅਲੇਜੈਂਡਰਾ ਮਾਰੀਸਾ ਰੋਡਰਿਗਜ਼ ਨੇ ਆਪਣੀ ਜਿੱਤ ਤੋਂ ਬਾਅਦ ਮੀਡੀਆ ਨੂੰ ਕਿਹਾ, ‘ਮੈਂ ਸੁੰਦਰਤਾ ਮੁਕਾਬਲਿਆਂ ‘ਚ ਇਸ ਨਵੇਂ ਪੈਰਾਡਾਈਮ ਦੀ ਨੁਮਾਇੰਦਗੀ ਕਰਨ ਲਈ ਉਤਸ਼ਾਹਿਤ ਹਾਂ ਕਿਉਂਕਿ ਅਸੀਂ ਇਕ ਨਵੇਂ ਪੜਾਅ ਦਾ ਉਦਘਾਟਨ ਕਰ ਰਹੇ ਹਾਂ, ਜਿਸ ‘ਚ ਔਰਤਾਂ ਨਾ ਸਿਰਫ ਸਰੀਰਕ ਸੁੰਦਰਤਾ, ਸਗੋਂ ਕਦਰਾਂ-ਕੀਮਤਾਂ ਦੀ ਵੀ ਪ੍ਰਤੀਨਿਧਤਾ ਕਰਦੀਆਂ ਹਨ।’

ਦੱਸ ਦੇਈਏ ਕਿ ਪਹਿਲਾਂ ਮਿਸ ਯੂਨੀਵਰਸ ਵਿੱਚ 18 ਤੋਂ 28 ਸਾਲ ਦੀ ਉਮਰ ਦੀਆਂ ਔਰਤਾਂ ਹੀ ਲਈ ਹਿੱਸਾ ਲੈ ਸਕਦੀਆਂ ਸਨ ਪਰੰਤੂ ਪਿਛਲੇ ਸਾਲ ਮਿਸ ਯੂਨੀਵਰਸ ਆਰਗੇਨਾਈਜ਼ੇਸ਼ਨ ਨੇ ਇਹ ਐਲਾਨ ਕੀਤਾ ਸੀ ਕਿ ਪ੍ਰਤੀਯੋਗੀਆਂ ਲਈ ਕੋਈ ਉਮਰ ਸੀਮਾ ਨਹੀਂ ਹੋਵੇਗੀ। ਇਸ ਮੁਕਾਬਲੇ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਭਾਗ ਲੈ ਸਕਦੀਆਂ ਹਨ।

 

LEAVE A REPLY

Please enter your comment!
Please enter your name here