Jalandhar Balaji Dham surrendered CM Hon's wife

ਜਲੰਧਰ ਦੇ ਬਾਲਾਜੀ ਧਾਮ ਨਤਮਸਤਕ ਹੋਏ CM ਮਾਨ ਦੀ ਪਤਨੀ ਡਾ.ਗੁਰਪ੍ਰੀਤ ਕੌਰ || Punjab News

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਚੋਣਾਂ ਦੇ ਪ੍ਰਚਾਰ ਵਿੱਚ ਲੱਗੇ ਹੋਏ ਹਨ ਉੱਥੇ ਹੀ ਇਸ ਦਰਮਿਆਨ CM ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਸ਼ਨੀਵਾਰ ਨੂੰ ਜਲੰਧਰ ਪਹੁੰਚੀ। ਜਿੱਥੇ ਕਿ ਉਹ ‘ਆਪ’ ਆਗੂਆਂ ਨਾਲ ਸ਼ੇਖਾਂ ਬਾਜ਼ਾਰ ਸਥਿਤ ਸ਼੍ਰੀ ਬਾਲਾਜੀ ਮੰਦਰ ਵਿੱਚ ਨਤਮਸਤਕ ਹੋਏ ਤੇ ਮੱਥਾ ਟੇਕ ਬਾਲਾਜੀ ਮਹਾਰਾਜ ਦਾ ਆਸ਼ੀਰਵਾਦ ਲਿਆ।  ਇਸ ਦੌਰਾਨ ਜਲੰਧਰ ਤੋਂ ਆਪ ਉਮੀਦਵਾਰ ਪਵਨ ਕੁਮਾਰ ਟੀਨੂੰ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

ਡਾ. ਗੁਰਪ੍ਰੀਤ ਕੌਰ ਨੇ ਇਸ ਮੌਕੇ ਕੀ ਬੋਲੇ ?

ਇਸ ਮੌਕੇ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਅਸੀਂ ਪੰਜਾਬ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਬਾਕੀ ਰੱਬ ਦੇ ਹੱਥ ਵਿੱਚ ਹੈ। ਜਿਹੜੇ ਮਾੜੇ ਲੋਕ ਪਾਰਟੀ ਦੇ ਨਾਲ ਸਨ, ਉਹ ਝੜ ਗਏ। ਉਮੀਦ ਕਰਦੇ ਹਾਂ ਕਿ ਜਿਹੜੇ ਵੀ ਚੁਣੇ ਜਾਣਗੇ ਉਹ ਪੰਜਾਬ ਅਤੇ ਆਪਣੇ ਸ਼ਹਿਰ ਦੀ ਸੇਵਾ ਕਰਨਗੇ।

ਇਸ ਦੌਰਾਨ ਡਾ: ਗੁਰਪ੍ਰੀਤ ਕੌਰ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਬਾਰੇ ਕਿਹਾ ਕਿ ਰਿੰਕੂ ਬਾਬਾ ਸਾਹਿਬ ਦੇ ਸੰਵਿਧਾਨ ਦੀ ਗੱਲ ਕਰਦੇ ਹਨ ਅਤੇ ਹਮੇਸ਼ਾ ਉਨ੍ਹਾਂ ਨੂੰ ਆਪਣਾ ਆਦਰਸ਼ ਕਹਿੰਦੇ ਹਨ, ਪਰ ਜਿਸ ਪਾਰਟੀ ਵਿੱਚ ਉਹ ਸ਼ਾਮਲ ਹੋਏ ਹਨ, ਉਹ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਢਾਹ ਲਾਉਣ ਵਿੱਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ : 60 ਸਾਲ ਦੀ ਉਮਰ ‘ਚ ਮਹਿਲਾ ਨੇ ਮਿਸ ਯੂਨੀਵਰਸ ਬਿਊਨਸ ਆਇਰਸ ਬਣ ਰਚਿਆ ਇਤਿਹਾਸ

ਗੁਰਪ੍ਰੀਤ ਕੌਰ ਨੇ ਅੱਗੇ ਕਿਹਾ ਕਿ ਮੈਂ ਹਮੇਸ਼ਾ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਪ੍ਰਮਾਤਮਾ ਪੰਜਾਬ ਨੂੰ ਹਮੇਸ਼ਾ ਖੁਸ਼ ਰੱਖੇ। ਪੰਜਾਬ ਲਈ ਸਖ਼ਤ ਮਿਹਨਤ ਕਰਨਾ ਮੇਰੇ ਪਰਿਵਾਰ, ਮੇਰਾ ਅਤੇ ਮੁੱਖ ਮੰਤਰੀ ਪਤੀ ਦਾ ਕੰਮ ਹੈ, ਇਸ ਲਈ ਅਸੀਂ ਇਹ ਕੰਮ ਬਹੁਤ ਵਧੀਆ ਢੰਗ ਨਾਲ ਕਰ ਰਹੇ ਹਾਂ।

ਚੰਨੀ ਕੋਲ ਹੋਰ ਕੋਈ ਕੰਮ ਨਹੀਂ

ਇਸ ਦੇ ਨਾਲ ਹੀ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਬਾਰੇ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਉਹ ਟੀਨੂੰ ਲਈ ਨਵੀਂ ਪਾਰਟੀ ਲੱਭ ਰਹੇ ਹਨ। ਜਲਦੀ ਹੀ ਉਹ ਉਨ੍ਹਾਂ ਨੂੰ ਨਵੀਂ ਪਾਰਟੀ ‘ਚ ਸ਼ਾਮਲ ਕਰਵਾਉਣਗੇ। ਇਸ ਦੇ ਜਵਾਬ ਵਿੱਚ ਟੀਨੂੰ ਨੇ ਕਿਹਾ ਕਿ ਚੰਨੀ ਕੋਲ ਇਨ੍ਹਾਂ ਚੀਜ਼ਾਂ ਤੋਂ ਇਲਾਵਾ ਹੋਰ ਕੁਝ ਨਹੀਂ ਹੈ।

ਉਨ੍ਹਾਂ ਕਿਹਾ ਕਿ ਚੰਨੀ ਕਿਤੇ ਤਾਸ਼ ਖੇਡ ਲੈਂਦੇ ਹਨ ਤੇ ਕਿਤੇ ਫ੍ਰੀ ਬੈਠ ਜਾਂਦੇ ਹਨ। ਇਸ ਲਈ ਉਨ੍ਹਾਂ ਕੋਲ ਚੋਣਾਂ ਵਿੱਚ ਕੋਈ ਮੁੱਦਾ ਨਹੀਂ ਹੈ। ਟੀਨੂੰ ਨੇ ਕਿਹਾ ਕਿ ਚੰਨੀ ਨੂੰ ਜਲੰਧਰ ਦੀਆਂ ਸਮੱਸਿਆਵਾਂ ਦਾ ਪਤਾ ਹੀ ਨਹੀਂ।

 

 

 

 

LEAVE A REPLY

Please enter your comment!
Please enter your name here