ਇੰਡੋਨੇਸ਼ੀਆ ‘ਚ ਜ਼ਬਰਦਸਤ ਭੂਚਾਲ ਆਇਆ ਹੈ। ਇੰਡੋਨੇਸ਼ੀਆ ‘ਚ ਸੋਮਵਾਰ ਨੂੰ 5.6 ਤੀਬਰਤਾ ਦੇ ਭੂਚਾਲ ਨੇ 44 ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਦੌਰਾਨ 300 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਰਾਜਧਾਨੀ ਜਕਾਰਤਾ ਸਮੇਤ ਆਸਪਾਸ ਦੇ ਇਲਾਕਿਆਂ ‘ਚ ਲੋਕ ਦਹਿਸ਼ਤ ‘ਚ ਘਰਾਂ ਤੋਂ ਬਾਹਰ ਆ ਗਏ। ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।

ਭੂਚਾਲ ਦਾ ਕੇਂਦਰ ਜਾਵਾ ਦੇ ਸਿਆਨਜੂਰ ‘ਚ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਇਸੇ ਹਸਪਤਾਲ ‘ਚ 44 ਲੋਕਾਂ ਦੀ ਮੌਤ ਹੋ ਗਈ। ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਭੂਚਾਲ ਦੇ ਝਟਕਿਆਂ ਦੇ ਡਰੋਂ ਇਮਾਰਤਾਂ ਨੂੰ ਖਾਲੀ ਕਰਵਾਇਆ ਗਿਆ ਹੈ। ਲੋਕ ਸੋਸ਼ਲ ਮੀਡੀਆ ‘ਤੇ ਭੂਚਾਲ ਦੀਆਂ ਕੁਝ ਵੀਡੀਓਜ਼ ਵੀ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿੱਚ ਟੁੱਟੀਆਂ ਇਮਾਰਤਾਂ, ਮਲਬਾ ਅਤੇ ਨੁਕਸਾਨੀਆਂ ਗਈਆਂ ਕਾਰਾਂ ਦਿਖਾਈ ਦੇ ਰਹੀਆਂ ਹਨ। ਇਮਾਰਤ ਦੇ ਨੇੜੇ ਇਕ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ “ਅਸੀਂ ਇਸ ਸਮੇਂ ਸਿਰਫ ਇਹੀ ਕਹਿ ਸਕਦੇ ਹਾਂ ਕਿ ਅਸੀਂ ਇਕ ਔਰਤ ਅਤੇ ਇਕ ਬੱਚੇ ਨੂੰ ਬਚਾਇਆ ਹੈ।” ਇੱਕ ਦੀ ਮੌਤ ਹੋ ਗਈ। ਅਸੀਂ ਲੋਕਾਂ ਨੂੰ ਫਿਲਹਾਲ ਆਪਣੀਆਂ ਇਮਾਰਤਾਂ ਤੋਂ ਬਾਹਰ ਰਹਿਣ ਦੀ ਅਪੀਲ ਕਰਦੇ ਹਾਂ, ਕਿਉਂਕਿ ਭੂਚਾਲ ਦੇ ਝਟਕਿਆਂ ਦੀ ਸੰਭਾਵਨਾ ਹੈ।