ਹਿਮਾਚਲ ਪ੍ਰਦੇਸ਼ ‘ਚ ਆਇਆ ਭੂਚਾਲ, ਰਿਕਟਰ ਪੈਮਾਨੇ ‘ਤੇ 3.2 ਰਹੀ ਤੀਬਰਤਾ

0
11

ਹਿਮਾਚਲ ਪ੍ਰਦੇਸ਼ ਵਿਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਧਰਮਸ਼ਾਲਾ ਵਿਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.2 ਦਰਜ ਕੀਤੀ ਗਈ। ਭੂਚਾਲ ਸਵੇਰੇ 5.17 ਵਜੇ ਧਰਮਸ਼ਾਲਾ ਦੇ 22 ਕਿਲੋਮੀਟਰ ਪੂਰਬ ਵਿਚ ਆਇਆ। ਭੂਚਾਲ ਦੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਵੀ ਉਤਰਾਖੰਡ ਦੇ ਉਤਰਾਕਾਸ਼ੀ ‘ਚ ਵੀਰਵਾਰ ਦੀ ਰਾਤ 2.12 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।

ਭੂਚਾਲ ਦਾ ਕੇਂਦਰ ਵੀ ਧੌਲਾਧਾਰ ਦੀਆਂ ਪਹਾੜੀਆਂ ਦੇ ਹੇਠਾਂ ਦਾ ਖੇਤਰ ਆਰਐੱਫ ਅੰਦਰਲਾ ਗ੍ਰੋਨ ਰਿਹਾ। ਭੂਚਾਲ ਦੇ ਝਟਕੇ ਚੰਬਾ ਤੇ ਕਾਂਗੜਾ ਜ਼ਿਲ੍ਹੇ ਦੇ ਆਸ-ਪਾਸ ਦੇ ਕਈ ਪਿੰਡਾਂ ਵਿਚ ਮਹਿਸੂਸ ਕੀਤੇ ਗਏ। ਇਸ ਭੂਚਾਲ ਨਾਲ ਹੁਣ ਤੱਕ ਕਿਸੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਹਿਮਾਚਲ ਦੇ ਕਾਂਗੜਾ, ਸ਼ਿਮਲਾ, ਕਿਨੌਰ, ਲਾਹੌਰ ਦੇ ਕੁਝ ਖੇਤਰਾਂ ਅਤਿ ਸੰਵੇਦਨਸ਼ੀਲ ਜ਼ੋਨ-5 ਵਿਚ ਆਉਂਦੇ ਹਨ।

LEAVE A REPLY

Please enter your comment!
Please enter your name here