ਅਦਾਕਾਰਾ ਉਰਵਸ਼ੀ ਰੌਤੇਲਾ ਹਸਪਤਾਲ ‘ਚ ਭਰਤੀ, ਫਿਲਮ ਦੀ ਸ਼ੂਟਿੰਗ ਦੌਰਾਨ ਲੱਗੀ ਗੰਭੀਰ ਸੱਟ
ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਹੈਦਰਾਬਾਦ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਗੰਭੀਰ ਸੱਟ ਲੱਗ ਗਈ ਹੈ। ਉਸ ਦੇ ਹੱਥ ਵਿਚ ਗੰਭੀਰ ਫਰੈਕਚਰ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਤੇਲਗੂ ਫਿਲਮ ਦੌਰਾਨ ਲੱਗੀ ਸੱਟ
ਮੀਡੀਆ ਰਿਪੋਰਟਾਂ ਮੁਤਾਬਕ ਉਰਵਸ਼ੀ ਰੌਤੇਲਾ ਹੈਦਰਾਬਾਦ ‘ਚ ਨੰਦਾਮੁਰੀ ਬਾਲਕ੍ਰਿਸ਼ਨ ਦੀ ਆਉਣ ਵਾਲੀ ਤੇਲਗੂ ਫਿਲਮ ‘ਐਨਬੀਕੇ 109’ ਦੀ ਸ਼ੂਟਿੰਗ ਕਰ ਰਹੀ ਸੀ। ਇਸ ਫਿਲਮ ਦੇ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਉਸ ਨੂੰ ਗੰਭੀਰ ਸੱਟ ਲੱਗ ਗਈ ਸੀ।
ਹਸਪਤਾਲ ‘ਚ ਭਰਤੀ
ਗੱਲਬਾਤ ਕਰਦਿਆਂ ਅਦਾਕਾਰਾ ਦੀ ਟੀਮ ਵੱਲੋਂ ਦੱਸਿਆ ਗਿਆ ਹੈ ਕਿ ਇਸ ਸਮੇਂ ਉਹ ਸੱਟ ਕਾਰਨ ਕਾਫੀ ਚਿੰਤਤ ਹੈ। ਫਿਲਹਾਲ ਉਹ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਪੂਰੀ ਤਰ੍ਹਾਂ ਠੀਕ ਹੁੰਦੇ ਹੀ ਉਹ ਦੁਬਾਰਾ ਸ਼ੂਟਿੰਗ ਸ਼ੁਰੂ ਕਰੇਗੀ।
ਇਹ ਵੀ ਪੜ੍ਹੋ: ਸਪੇਨ 12 ਸਾਲ ਬਾਅਦ ਪਹੁੰਚਿਆ ਯੂਰੋ ਕੱਪ ਦੇ ਫਾਈਨਲ ‘ਚ
ਦੱਸ ਦਈਏ ਕਿ ਇਹ ਫਿਲਮ ਤੇਲਗੂ ਸੁਪਰਸਟਾਰ ਨੰਦਾਮੁਰੀ ਬਾਲਕ੍ਰਿਸ਼ਨ ਦੀ 109ਵੀਂ ਫਿਲਮ ਹੈ। ਇਸ ਲਈ ਫਿਲਮ ਦਾ ਅਸਥਾਈ ਟਾਈਟਲ ‘NBK 109’ ਰੱਖਿਆ ਗਿਆ ਹੈ। ਫਿਲਮ ਦੀ ਸ਼ੂਟਿੰਗ ਨਵੰਬਰ 2023 ਤੋਂ ਸ਼ੁਰੂ ਹੋਈ ਸੀ। ਇਸ ਵਿੱਚ ਬੌਬੀ ਦਿਓਲ, ਪ੍ਰਕਾਸ਼ ਰਾਜ ਅਤੇ ਦੁਲਕਰ ਸਲਮਾਨ ਵੀ ਹਨ। ਜਦੋਂ ਕਿ ਨੰਦਾਮੁਰੀ ਬਾਲਕ੍ਰਿਸ਼ਨ ਮੁੱਖ ਭੂਮਿਕਾ ਵਿੱਚ ਹਨ। ਇਸ ਫਿਲਮ ਨੂੰ ਬੌਬੀ ਕੋਲੀ ਡਾਇਰੈਕਟ ਕਰ ਰਹੇ ਹਨ।