ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਸ਼ਨੀਵਾਰ (24 ਦਸੰਬਰ 2022) ਨੂੰ ਸੀਰੀਅਲ ਦੇ ਸੈੱਟ ‘ਤੇ ਖੁਦਕੁਸ਼ੀ ਕਰ ਲਈ। ਅਦਾਕਾਰਾ ਨੇ ਇਥੇ ਆਪਣੇ ਸਹਿ-ਅਦਾਕਾਰ ਸ਼ੀਜਾਨ ਖਾਨ ਦੇ ਮੇਕਅਪ ਰੂਮ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਤੁਨੀਸ਼ਾ ਦੀ ਖੁਦਕੁਸ਼ੀ ਕਰਕੇ ਪੂਰੀ ਇੰਡਸਟਰੀ ‘ਚ ਹਲਚਲ ਹੈ। ਇਸ ਮਾਮਲੇ ਵਿੱਚ ਪੁਲਿਸ ਨੂੰ ਅਜੇ ਤੱਕ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਪਰ ਤੁਨੀਸ਼ਾ ਦੀ ਮਾਂ ਨੇ ਉਸ ਦੇ ਕੋ-ਅਦਾਕਾਰ ਸ਼ੀਜਾਨ ‘ਤੇ ਆਪਣੀ ਧੀ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਤੁਨੀਸ਼ਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਆਈਪੀਸੀ ਦੀ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਯਾਨੀ ਹੁਣ ਇਸ ਮਾਮਲੇ ਦੀ ਕਤਲ ਅਤੇ ਖੁਦਕੁਸ਼ੀ ਦੋਵਾਂ ਪਹਿਲੂਆਂ ਤੋਂ ਜਾਂਚ ਕੀਤੀ ਜਾਵੇਗੀ।

ਤੁਨੀਸ਼ਾ ਦੀ ਖੁਦਕੁਸ਼ੀ ਤੋਂ ਬਾਅਦ ਅਦਾਕਾਰਾ ਦੀ ਮਾਂ ਨੇ ਉਸ ਦੇ ਕੋ-ਅਦਾਕਾਰ ਸ਼ੀਜਾਨ ‘ਤੇ ਗੰਭੀਰ ਦੋਸ਼ ਲਗਾਏ ਹਨ, ਜਿਸ ਵਿੱਚ ਉਸ ਦਾ ਕਹਿਣਾ ਹੈ ਕਿ ਸ਼ੀਜਾਨ ਤੋਂ ਪਰੇਸ਼ਾਨ ਹੋ ਕੇ ਹੀ ਤੁਨੀਸ਼ਾ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਤੁਨੀਸ਼ਾ ਅਤੇ ਸ਼ੀਜਾਨ ਰਿਲੇਸ਼ਨਸ਼ਿਪ ‘ਚ ਸਨ ਪਰ ਹਾਲ ਹੀ ‘ਚ ਅਦਾਕਾਰ ਨੇ ਉਸ ਨਾਲ ਬ੍ਰੇਕਅੱਪ ਕਰ ਲਿਆ ਹੈ, ਜਿਸ ਕਾਰਨ ਤੁਨੀਸ਼ਾ ਕਾਫੀ ਪਰੇਸ਼ਾਨ ਸੀ।

ਕੰਮ ਕਾਰਨ ਤੁਨੀਸ਼ਾ ਪਹਿਲਾਂ ਤੋਂ ਹੀ ਡਿਪ੍ਰੈਸ਼ਨ ‘ਚ ਸੀ, ਜਿਸ ਲਈ ਉਹ ਦਵਾਈਆਂ ਲੈ ਰਹੀ ਸੀ। ਅਜਿਹੇ ‘ਚ ਸ਼ੀਜਾਨ ਨਾਲ ਬ੍ਰੇਕਅੱਪ ਨੂੰ ਲੈ ਕੇ ਉਸ ਨੂੰ ਜ਼ਿਆਦਾ ਚਿੰਤਾ ਹੋਣ ਲੱਗੀ ਅਤੇ 24 ਦਸੰਬਰ ਨੂੰ ਉਸ ਨੇ ਖੁਦਕੁਸ਼ੀ ਕਰ ਲਈ। ਤੁਨੀਸ਼ਾ ਦੀ ਖੁਦਕੁਸ਼ੀ ਤੋਂ ਬਾਅਦ, ਉਸ ਦੇ ਪਰਿਵਾਰ ਦੀ ਸ਼ਿਕਾਇਤ ‘ਤੇ ਵਾਲੀਵ ਪੁਲਿਸ ਨੇ ਸ਼ੀਜਾਨ ਮੁਹੰਮਦ ਖਾਨ ਦੇ ਖਿਲਾਫ ਐਫਆਈਆਰ ਦਰਜ ਕੀਤੀ ਅਤੇ ਅਦਾਕਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here