ਰਾਜਪੁਰਾ, 1 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਭਲਾਈ ਅਤੇ ਵਿਕਾਸ ਪ੍ਰਾਜੈਕਟਾਂ ਰਾਹੀਂ ਜਨਤਾ ਨੂੰ ਉਨ੍ਹਾਂ ਦਾ ਪੈਸਾ ਮੋੜ ਰਹੀ ਹੈ ।
ਕੋਈ ਵੀ ਦਬਾਅ ਸਰਕਾਰ ਦੇ ਜਨ ਹਿਤੈਸ਼ੀ ਏਜੰਡੇ ਨੂੰ ਲੀਹੋ ਨਹੀਂ ਲਾਹ ਸਕਦਾ
ਵਿਧਾਨ ਸਭਾ ਹਲਕਾ ਰਾਜਪੁਰਾ ਵਿਖੇ ਆਯੋਜਿਤ ਏਕ ਸ਼ਾਮ ਭਗਵਾਨ ਸਿ਼ਵ ਕੇ ਨਾਮ ਪ੍ਰੋਗਰਾਮ ਵਿਚ ਪਹੁੰਚੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਨੇ ਕਿਹਾ ਕਿ ਜਿਥੇ ਸਰਕਾਰ ਲੋਕ ਭਲਾਈ ਅਤੇ ਵਿਕਾਸ ਪ੍ਰਾਜੈਕਟਾਂ ਦੇ ਰਾਹੀਂ ਜਨਤਾ ਨੂੰ ਜਨਤਾ ਦਾ ਪੈਸਾ ਮੋੜ ਰਹੀ ਹੈ ਤੇ ਇਸ ਲਈ ਉਹ ਵਚਨਬੱਧ ਵੀ ਹੈ ਨੇ ਸਪੱਸ਼ਟ ਕੀਤਾ ਕਿ ਵਿਰੋਧੀ ਧਿਰਾਂ ਦਾ ਕੋਈ ਵੀ ਦਬਾਅ ਸਰਕਾਰ ਦੇ ਜਨ ਹਿਤੈਸ਼ੀ ਏਜੰਡੇ ਨੂੰ ਲੀਹੋਂ ਨਹੀਂ ਲਾਹ ਸਕਦਾ ।
ਰੋਜ਼ਗਾਰ-ਬਜੁਰਗ ਨੂੰ ਇਲਾਜ ਅਤੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨਾ ਸਾਡਾ ਫਰਜ਼ : ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰੇਕ ਪਰਿਵਾਰ ਨੂੰ ਰੋਜ਼ਗਾਰ, ਹਰੇਕ ਬਜ਼ੁਰਗ ਦਾ ਇਲਾਜ ਅਤੇ ਹਰੇਕ ਬੱਚੇ ਨੂੰ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨਾ ਸਾਡਾ ਫ਼ਰਜ਼ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਔਰਤਾਂ ਨੂੰ ਵੀ ਭਰੋਸਾ ਦਿਵਾਇਆ, ਜਿਨ੍ਹਾਂ ਨੂੰ ਅਜੇ ਤੱਕ ਮਾਣਭੱਤਾ ਨਹੀਂ ਮਿਲਿਆ, ਕਿਹਾ ਕਿ ਜ਼ਰੂਰੀ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਉਨ੍ਹਾਂ ਨੂੰ ਵੀ ਜੁਲਾਈ ਤੋਂ ਇਹ ਰਕਮ ਮਿਲ ਜਾਵੇਗੀ ।
ਪੰਜਾਬ ਇਕ ਅਜਿਹਾ ਗੁਲਦਸਤਾ ਜਿਸ ਵਿਚ ਹਰ ਰੰਗ ਦਾ ਫੁੱਲ ਮੌਜੂਦ ਹੈ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਭ ਦਾ ਹੈ ਅਤੇ ਸਾਰੇ ਤਿਉਹਾਰਾਂ ਨੂੰ ਇਕੱਠੇ ਮਨਾਉਣ ਦੀ ਇਸ ਦੀ ਸਦੀਆਂ ਪੁਰਾਣੀ ਪਰੰਪਰਾ ਨੂੰ ਸੰਭਾਲਿਆ ਜਾਣਾ ਚਾਹੀਦਾ ਹੈ । ਪੰਜਾਬ ਇਕ ਅਜਿਹਾ ਗੁਲਦਸਤਾ ਹੈ, ਜਿਸ ਵਿਚ ਹਰ ਰੰਗ ਦੇ ਫੁੱਲ ਮੌਜੂਦ ਹਨ ਅਤੇ ਇਸ ਪਵਿੱਤਰ ਧਰਤੀ `ਤੇ ਸਾਰੇ ਫਲਦੇ-ਫੁੱਲਦੇ ਹਨ ।









