ਪੰਜਾਬੀ ਮੂਲ ਦੀ ਵਿਦਿਆਰਥਣ ਦੀ ਹੋਈ ਬਿਮਾਰ ਰਹਿਣ ਕਾਰਨ ਮੌਤ

0
27
Canada Death

ਕੈਨੇਡਾ, 29 ਜੁਲਾਈ 2026 : ਕੈਨੇਡਾ (Canada) ਵਿਖੇ ਸੁਨਹਿਰੀ ਭਵਿੱਖ ਲਈ ਗਈ ਪੰਜਾਬੀ ਮੂਲ ਦੀ ਇਕ ਵਿਦਿਆਰਥਣ ਦੀ ਕੁਝ ਦਿਨਾਂ ਤੋਂ ਬਿਮਾਰ ਰਹਿਣ ਦੇ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਵਿਦਿਆਰਥਣ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਖੇ ਪੰਜਾਬੀ ਮੂਲ ਦੀ ਜਿਸ ਵਿਦਿਆਰਥਣ (Student) ਦੀ ਬਿਮਾਰੀ ਨਾਲ ਪੀੜ੍ਹਤ ਹੋਣ ਤੇ ਤਬੀਅਤ ਵਿਗੜ ਜਾਣ ਕਾਰਨ ਇਲਾਜ ਦੌਰਾਨ ਹਸਪਤਾਲ ਵਿਚ ਹੀ ਮੌਤ ਹੋ ਗਈ ਹੈ ਦੀ ਪਛਾਣ ਮਨਦੀਪ ਕੌਰ (Mandeep Kaur) ਦੇ ਤੌਰ ‘ਤੇ ਹੋਈ ਹੈ । ਉਕਤ ਵਿਦਿਆਰਥਣ ਮਨਦੀਪ ਕੌਰ ਪੰਜਾਬ ਦੇ ਸ਼ਹਿਰ ਮਲੋਟ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ।

ਵਿਦਿਆਰਥਣ ਨਿਭਾ ਰਹੀ ਸੀ ਕੈਨੇਡਾ ਵਿਚ ਆਰ. ਐਨ. ਵਜੋਂ ਸੇਵਾਵਾਂ

ਮਨਦੀਪ ਕੌਰ ਕੈਨੇਡਾ ਵਿਚ ਆਰ. ਐੱਨ. ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਸੀ ਅਤੇ ਆਪਣੇ ਮਿਹਨਤੀ ਤੇ ਮਿਲਣਸਾਰ ਸੁਭਾਅ ਕਾਰਨ ਜਾਣੀ ਜਾਂਦੀ ਸੀ । ਉਹ ਕੈਨੇਡਾ ਵਿਚ ਰਹਿ ਰਹੇ ਵਿਦਿਆਰਥੀ ਆਗੂ ਸਾਹਿਲ ਕੈਂਥ ਦੀ ਭੈਣ ਸੀ । ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ ਪਰਿਵਾਰ ਵਿਚ ਸੋਗ ਦਾ ਲਹਿਰ ਫੈਲ ਗਈ ।

LEAVE A REPLY

Please enter your comment!
Please enter your name here