ਗੁਜਰਾਤ ‘ਚ ਦੇਖਣ ਨੂੰ ਮਿਲਿਆ ਅਜੀਬੋ-ਗਰੀਬ ਨਜ਼ਾਰਾ, ਵਿਅਕਤੀ ਨੇ ਆਪਣੀ ਕਾਰ ਦਾ ਕੀਤਾ ਅੰਤਿਮ ਸਸਕਾਰ || National news

0
166
A strange sight was seen in Gujarat, a person cremated his car

ਗੁਜਰਾਤ ‘ਚ ਦੇਖਣ ਨੂੰ ਮਿਲਿਆ ਅਜੀਬੋ-ਗਰੀਬ ਨਜ਼ਾਰਾ, ਵਿਅਕਤੀ ਨੇ ਆਪਣੀ ਕਾਰ ਦਾ ਕੀਤਾ ਅੰਤਿਮ ਸਸਕਾਰ

ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਇਕ ਪਿੰਡ ‘ਚ ਇਕ ਬਹੁਤ ਹੀ ਅਜੀਬੋ-ਗਰੀਬ ਨਜ਼ਾਰਾ ਦੇਖਣ ਨੂੰ ਮਿਲਿਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ | ਦਰਅਸਲ, ਇਸ ਪਿੰਡ ਦੇ ਇੱਕ ਵਿਅਕਤੀ ਨੇ ਆਪਣੀ ਕਾਰ ਦਾ ਅੰਤਿਮ ਸਸਕਾਰ ਕੀਤਾ | ਕਾਰ ਪ੍ਰਤੀ ਪਰਿਵਾਰਕ ਮੈਂਬਰਾਂ ਦੀਆਂ ਭਾਵਨਾਵਾਂ ਇੰਨੀਆਂ ਡੂੰਘੀਆਂ ਸਨ ਕਿ ਉਨ੍ਹਾਂ ਨੇ ਉਸ ਕਾਰ ਨੂੰ ਸਦਾ ਲਈ ਯਾਦ ਕਰਨ ਲਈ ਇਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ।

ਪਰਿਵਾਰਕ ਮੈਂਬਰਾਂ ਨੇ ਪੂਜਾ ਅਰਚਨਾ ਕੀਤੀ

ਅੰਤਿਮ ਰਸਮਾਂ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਨੇ ਪੂਜਾ ਅਰਚਨਾ ਕੀਤੀ। ਕਾਰ ਨੂੰ ਫੁੱਲਾਂ ਨਾਲ ਸਜਾਉਣ ਤੋਂ ਬਾਅਦ ਇਸ ਦੇ ਉਪਰ ਨਾਰੀਅਲ ਰੱਖਿਆ ਅਤੇ ਇਸ ‘ਤੇ ਹਰੇ ਰੰਗ ਦੀ ਚਾਦਰ ਪਾਈ। ਪਰਿਵਾਰਕ ਮੈਂਬਰਾਂ ਨੇ ਪੁਜਾਰੀਆਂ ਵੱਲੋਂ ਮੰਤਰਾਂ ਦੇ ਜਾਪ ਨਾਲ ਪੂਜਾ ਕਰਕੇ ਅਤੇ ਗੁਲਾਬ ਦੀਆਂ ਫੁੱਲਾਂ ਦੀ ਵਰਖਾ ਕਰਕੇ ਕਾਰ ਨੂੰ ਵਿਦਾਇਗੀ ਦਿੱਤੀ। ਦੱਸ ਦਈਏ ਕਿ  ‘ਅੰਤਿਮ ਸੰਸਕਾਰ’ ਉਤੇ ਪਰਿਵਾਰ ਵੱਲੋਂ 5 ਲੱਖ ਰੁਪਏ ਖਰਚ ਕੀਤੇ ਗਏ ਹਨ।

ਪਿੰਡ ਦੇ ਕਰੀਬ 1500 ਲੋਕਾਂ ਨੂੰ ਭੋਜਨ ਛਕਾਇਆ

ਇਸ ਦੇ ਨਾਲ ਹੀ ਪ੍ਰੋਗਰਾਮ ਵਿਚ ਸਥਾਨਕ ਸੰਤਾਂ ਅਤੇ ਧਾਰਮਿਕ ਆਗੂਆਂ ਦੀ ਹਾਜ਼ਰੀ ਵਿੱਚ ਪਿੰਡ ਦੇ ਕਰੀਬ 1500 ਲੋਕਾਂ ਨੂੰ ਭੋਜਨ ਛਕਾਇਆ ਗਿਆ। ਇਸ ਵਿਲੱਖਣ ਸਮਾਗਮ ਲਈ ਲੋਕਾਂ ਨੂੰ ਵਿਸ਼ੇਸ਼ ਸੱਦਾ ਪੱਤਰ ਭੇਜਿਆ ਗਿਆ। ਪੱਤਰ ਵਿੱਚ ਲਿਖਿਆ ਗਿਆ ਸੀ ਕਿ ਇਹ ਕਾਰ ਸਾਡੇ ਪਰਿਵਾਰ ਦਾ ਮੈਂਬਰ ਬਣ ਗਈ ਅਤੇ ਸਾਡੇ ਲਈ ਬਹੁਤ ਕਿਸਮਤ ਵਾਲੀ ਰਹੀ ਹੈ। ਅਸੀਂ ਇਸ ਨੂੰ ਹਮੇਸ਼ਾ ਆਪਣੀਆਂ ਯਾਦਾਂ ਵਿੱਚ ਰੱਖਣਾ ਚਾਹੁੰਦੇ ਹਾਂ, ਇਸ ਲਈ ਅਸੀਂ ਇਸ ਨੂੰ ਇੱਕ ਸਨਮਾਨਜਨਕ ਵਿਦਾਇਗੀ ਦੇ ਰਹੇ ਹਾਂ।

ਗੁਜਰਾਤ ਦੇ ਲਾਠੀ ਤਾਲੁਕਾ ਦੇ ਪਿੰਡ ਪਦਰਸ਼ਿੰਗਾ ਦੇ ਕਿਸਾਨ ਸੰਜੇ ਪੋਲਾਰਾ ਨੇ ਇਹ ਕਾਰ 2006 ਵਿੱਚ ਖਰੀਦੀ ਸੀ। ਉਸ ਦਾ ਕਹਿਣਾ ਹੈ ਕਿ ਇਹ ਕਾਰ ਉਸ ਦੇ ਪਰਿਵਾਰ ਲਈ ਲੱਕੀ ਸੀ। ਸੰਜੇ ਦਾ ਕਹਿਣਾ ਹੈ ਕਿ ਇਸ ਕਾਰ ਨੇ ਨਾ ਸਿਰਫ਼ ਪਰਿਵਾਰ ਦੀ ਆਰਥਿਕ ਹਾਲਤ ਵਿੱਚ ਸੁਧਾਰ ਕੀਤਾ ਸਗੋਂ ਸਮਾਜ ਵਿੱਚ ਉਨ੍ਹਾਂ ਦਾ ਸਨਮਾਨ ਵੀ ਵਧਾਇਆ।

ਇਹ ਵੀ ਪੜ੍ਹੋ : ਇਸ ਰੇਲਵੇ ਸਟੇਸ਼ਨ ‘ਤੇ ਹੋਇਆ ਬੰਬ ਧਮਾਕਾ, 5 ਲੋਕਾਂ ਦੀ ਮੌਤ, 30 ਤੋਂ ਵੱਧ ਜ਼ਖਮੀ

ਕਾਰ ਨੇ ਜ਼ਿੰਦਗੀ ‘ਚ ਸਕਾਰਾਤਮਕ ਬਦਲਾਅ ਲਿਆਂਦਾ

ਪਰਿਵਾਰ ਨੂੰ ਲੱਗਾ ਕਿ ਇਸ ਕਾਰ ਨੇ ਉਨ੍ਹਾਂ ਦੀ ਜ਼ਿੰਦਗੀ ‘ਚ ਸਕਾਰਾਤਮਕ ਬਦਲਾਅ ਲਿਆਂਦਾ ਹੈ, ਇਸ ਲਈ ਉਨ੍ਹਾਂ ਨੇ ਇਸ ਨੂੰ ਵਿਸ਼ੇਸ਼ ਸਨਮਾਨ ਦੇਣ ਦਾ ਫੈਸਲਾ ਕੀਤਾ। ਪਰਿਵਾਰਕ ਮੈਂਬਰਾਂ ਨੇ ਆਪਣੇ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਅਤੇ ਫਿਰ ਫੁੱਲਾਂ ਨਾਲ ਸਜਾਈ ਕਾਰ ਨੂੰ ਜਲੂਸ ਦੇ ਰੂਪ ਵਿੱਚ ਆਪਣੇ ਖੇਤ ਵਿੱਚ ਸਥਿਤ ਸਮਾਧੀ ਸਥਾਨ ਤੱਕ ਲੈ ਗਏ। ਸਮਾਧੀ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬਹੁਤ ਭਾਵੁਕ ਸਨ।

 

 

 

 

 

 

 

 

 

 

 

 

LEAVE A REPLY

Please enter your comment!
Please enter your name here