ਲੰਡਨ ਫੈਸ਼ਨ ਵੀਕ ‘ਚ ਦੇਖਣ ਨੂੰ ਮਿਲਿਆ ਖਾਸ ਪਲ, Sidhu Moosewala ਦੇ ਗੀਤ ‘ਤੇ ਮਾਡਲਾਂ ਨੇ ਕੀਤਾ ਰੈਂਪ ਵਾਕ || Entertainment News

0
69
A special moment was seen in London Fashion Week, models walked the ramp on Sidhu Moosewala's song

ਲੰਡਨ ਫੈਸ਼ਨ ਵੀਕ ‘ਚ ਦੇਖਣ ਨੂੰ ਮਿਲਿਆ ਖਾਸ ਪਲ, Sidhu Moosewala ਦੇ ਗੀਤ ‘ਤੇ ਮਾਡਲਾਂ ਨੇ ਕੀਤਾ ਰੈਂਪ ਵਾਕ

ਲੰਡਨ ਫੈਸ਼ਨ ਵੀਕ ਦੌਰਾਨ ਇੱਕ ਖਾਸ ਪਲ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਜਦੋਂ ਮਾਡਲਾਂ ਰੈਂਪ ਵਾਕ ਕਰਨ ਆਈਆਂ ਤਾਂ ਉਸ ਸਮੇਂ ਜੋ ਗਾਣਾ ਪਿੱਛੇ ਚੱਲ ਰਿਹਾ ਸੀ ਉਨ੍ਹਾਂ ਨੂੰ ਸੁਣ ਦੇ ਹਰ ਪੰਜਾਬੀ ਨੂੰ ਮਾਣ ਮਹਿਸੂਸ ਜ਼ਰੂਰ ਹੋਵੇਗਾ। ਦਰਅਸਲ ਫੈਸ਼ਨ ਵੀਕ ਦੌਰਾਨ ਪੰਜਾਬੀ ਰੈਪਰ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਗੀਤ ‘47’ ਲਗਾਇਆ ਗਿਆ ਸੀ, ਉਹ ਵੀ ਜਦੋਂ ਮਾਡਲਾਂ ਰੈਂਪ ‘ਤੇ ਵਾਕ ਕਰਨ ਆਈਆਂ ਸਨ। ਸਿੱਧੂ ਮੂਸੇਵਾਲਾ ਦੇ ਇਸ ਗੀਤ ਦੀ ਖੂਬ ਤਾਰੀਫ ਹੋਈ ਸੀ ਅਤੇ ਹੁਣ ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਵੀਡੀਓ

ਫੈਸ਼ਨ ਬ੍ਰਾਂਡ ਨੇਬੋਜਸਾ ਨੇ ਆਪਣੇ ਸ਼ੋਅ ‘ਚ ਸਿੱਧੂ ਮੂਸੇਵਾਲਾ ਦਾ ਗੀਤ ਲਗਾਇਆ ਹੈ, ਜਿਸ ਨੂੰ ਸੁਣ ਕੇ ਸਿੱਧੂ ਦੇ ਫੈਨ ਕਾਫੀ ਖੁਸ਼ ਹੋ ਰਹੇ ਹਨ। ਜਦੋਂ ਮਾਡਲਾਂ ਰੈਂਪ ‘ਤੇ ਵਾਕ ਕਰ ਰਹੀਆਂ ਸਨ ਤਾਂ ਮੂਸੇਵਾਲਾ ਦੇ ਗੀਤ ਨੇ ਨਜ਼ਾਰਾ ਹੋਰ ਵਧਾ ਦਿੱਤਾ। ਇਸ ਖਾਸ ਪਲ ਦਾ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਬ੍ਰਾਂਡ ਨੇ ਆਪਣੇ ਇੰਸਟਾਗ੍ਰਾਮ ‘ਤੇ ਕੈਪਸ਼ਨ ਦੇ ਨਾਲ ਪਲ ਨੂੰ ਸਾਂਝਾ ਕੀਤਾ, ‘ਕਲਚਰ ਲਈ…’। ਇਸ ਵੀਡੀਓ ‘ਤੇ ਲੋਕਾਂ ਦੇ ਕਮੈਂਟ ਵੀ ਦੇਖਣ ਨੂੰ ਮਿਲੇ ਜਿਸ ‘ਚ ਕਈ ਪ੍ਰਸ਼ੰਸਕਾਂ ਨੇ ਇਸ ਨੂੰ ਸ਼ਾਨਦਾਰ ਕਿਹਾ।

ਅੱਜ ਵੀ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਸਿੱਧੂ ਮੂਸੇਵਾਲਾ

ਕਈ ਪ੍ਰਸ਼ੰਸਕਾਂ ਨੇ ਵੀਡੀਓ ਦੇ ਕਮੈਂਟਸ ਵਿੱਚ ਆਪਣੀ ਖੁਸ਼ੀ ਸਾਂਝੀ ਕੀਤੀ ਹੈ। ਇਕ ਯੂਜ਼ਰ ਨੇ ਲਿਖਿਆ, ‘ਇਹ ਕਮਾਲ ਹੈ!’ ਜਦਕਿ ਦੂਜੇ ਨੇ ਕਿਹਾ, ‘ਰੈਂਪ ਲਈ ਪਰਫੈਕਟ।’ ਇਸ ਤਰ੍ਹਾਂ ਦੇ ਕਮੈਂਟਸ ਨੇ ਸਾਬਤ ਕੀਤਾ ਕਿ ਸਿੱਧੂ ਮੂਸੇਵਾਲਾ ਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਹਨ। ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕਰਦੇ ਹਨ ਅਤੇ ਜਦੋਂ ਵੀ ਉਨ੍ਹਾਂ ਦਾ ਗੀਤ ਚਲਦਾ ਹੈ ਤਾਂ ਬਹੁਤ ਸਾਰੇ ਪ੍ਰਸ਼ੰਸਕ ਭਾਵੁਕ ਹੋ ਜਾਂਦੇ ਹਨ। ਸਿੱਧੂ ਮੂਸੇਵਾਲਾ ਦੀ ਮੌਤ ਨੇ ਨਾ ਸਿਰਫ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬਲਕਿ ਪੂਰੀ ਪੰਜਾਬੀ ਸੰਗੀਤ ਇੰਡਸਟਰੀ ਨੂੰ ਸਦਮਾ ਦਿੱਤਾ ਹੈ।

ਉਨ੍ਹਾਂ ਦਾ ਆਖਰੀ ਗੀਤ ‘SYL’ ਜੂਨ 2022 ਵਿੱਚ ਰਿਲੀਜ਼ ਹੋਇਆ ਸੀ ਅਤੇ ਇਸਨੇ ਇੱਕ ਵਾਰ ਫਿਰ ਸਿੱਧੂ ਮੂਸੇਵਾਲਾ  ਦੀ ਪ੍ਰਤਿਭਾ ਨੂੰ ਉਜਾਗਰ ਕੀਤਾ ਸੀ। ਮੂਸੇਵਾਲਾ  ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਨੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ‘ਤੇ ਇਸ ਮਾਮਲੇ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ, ਜਿਸ ਕਾਰਨ ਕਾਫੀ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਸੀ।

ਇਹ ਵੀ ਪੜ੍ਹੋ : ਦਿਨ -ਦਿਹਾੜੇ ਚੋਰਾਂ ਨੇ ਬੈਂਕ ‘ਚ ਵੱਡੀ ਲੁੱਟ ਨੂੰ ਦੇ ਦਿੱਤਾ ਅੰਜ਼ਾਮ

ਮੌਤ ਤੋਂ ਬਾਅਦ ਵੀ ਗੀਤ ਹਰ ਪਾਸੇ ਪ੍ਰਸਿੱਧ ਹੋ ਰਹੇ

ਸਿੱਧੂ ਮੂਸੇਵਾਲਾ ਨੂੰ ਪੰਜਾਬੀ ਸੰਗੀਤ ਦੇ ਸਭ ਤੋਂ ਪ੍ਰਭਾਵਸ਼ਾਲੀ ਕਲਾਕਾਰਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਦਾ ਅੰਦਾਜ਼ ਅਤੇ ਗੀਤ ਅੱਜ ਵੀ ਨੌਜਵਾਨ ਪੀੜ੍ਹੀ ਵਿਚ ਸੁਣੇ ਤੇ ਪਸੰਦ ਕੀਤੇ ਜਾਂਦੇ ਹਨ। ਲੰਡਨ ਫੈਸ਼ਨ ਵੀਕ ਵਿੱਚ ਚਲਾਏ ਜਾ ਰਹੇ ਸਿੱਧੂ ਮੂਸੇਵਾਲਾ ਦੇ ਗੀਤ ਦਾ ਮਤਲਬ ਇਹ ਹੈ ਕਿ ਉਸ ਦੀ ਕਲਾ ਦੀ ਨਾ ਸਿਰਫ਼ ਉਸ ਦੇ ਜੀਵਨ ਕਾਲ ਵਿੱਚ ਸ਼ਲਾਘਾ ਹੋਈ ਸਗੋਂ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਗੀਤ ਹਰ ਪਾਸੇ ਪ੍ਰਸਿੱਧ ਹੋ ਰਹੇ ਹਨ।

 

 

 

 

 

LEAVE A REPLY

Please enter your comment!
Please enter your name here