ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ ‘ਚ ਮੌਤ

0
77

ਹਰ ਰੋਜ਼ ਵਿਦੇਸ਼ ‘ਚ ਰੋਜ਼ੀ ਰੋਟੀ ਲਈ ਗਏ ਭਾਰਤੀ ਨੌਜਵਾਨਾਂ ਦੀਆਂ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਵਿਦੇਸ਼ ਗਏ ਨੌਜਵਾਨਾਂ ਨਾਲ ਕਤਲ ਤੇ ਸੜਕ ਹਾਦਸਿਆਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਜਿਹਾ ਹੀ ਇਕ ਹਾਦਸਾ ਅਮਰੀਕਾ ਵਿਚ ਰਹਿਣ ਵਾਲੇ ਪੰਜਾਬੀ ਨੌਜਵਾਨ ਨਾਲ ਵਾਪਰਿਆ। ਭਿਆਨਕ ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ।

ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਦਿਓਲ ਵਜੋਂ ਹੋਈ ਹੈ। ਗੁਰਮੀਤ ਸਿੰਘ ਦਿਓਲ ਅਮਰੀਕਾ ਦੇ ਫਰਿਜ਼ਨੋ ਵਿਖੇ ਰਹਿ ਰਿਹਾ ਸੀ ਅਤੇ ਪੰਜਾਬ ਦੇ ਲੁਧਿਆਣਾ ਨਾਲ ਸਬੰਧਿਤ ਸੀ। ਜਾਣਕਾਰੀ ਅਨੁਸਾਰ ਉਹ ਪਿੰਡ ਖੰਡੂਰ ਦਾ ਰਹਿਣ ਵਾਲਾ ਸੀ। ਦਿਓਲ ਅਮਰੀਕਾ ਵਿਚ ਟਰੱਕ ਚਲਾਉਂਦਾ ਸੀ। ਕੈਲੀਫੋਰਨੀਆ ਦੇ ਸਲਿਨਾ ਕੋਲ ਜਦੋਂ ਉਹ ਟਰੱਕ ਲੈ ਕੇ ਜਾ ਰਿਹਾ ਸੀ ਤਾਂ ਉਸ ਸਮੇਂ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਜਿਸ ਦੌਰਾਨ ਉਹ ਦਰਦਨਾਕ ਹਾਦਸਾ ਹੋਇਆ।

ਇਹ ਵੀ ਪੜ੍ਹੋ : ਦਿੱਲੀ ਕੰਝਾਵਲਾ ਮਾਮਲੇ ’ਚ ਛੇਵਾਂ ਮੁਲਜ਼ਮ ਕੀਤਾ ਗ੍ਰਿਫ਼ਤਾਰ

ਦਿਓਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਸ ਦੀ ਉਮਰ ਸਿਰਫ 36 ਸਾਲ ਸੀ। ਅਚਾਨਕ ਹੋਈ ਮੌਤ ਨਾਲ ਗੁਰਮੀਤ ਸਿੰਘ ਦਿਓਲ ਦੇ ਪਰਿਵਾਰ ਵਾਲਿਆਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਤੇ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

LEAVE A REPLY

Please enter your comment!
Please enter your name here