ਬਠਿੰਡਾ ਦੇ ਇੱਕ ਹਸਪਤਾਲ ‘ਚੋਂ ਬੱਚਾ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ‘ਚੋਂ ਪ੍ਰਵਾਸੀ ਔਰਤ ਦਾ 4 ਦਿਨਾਂ ਦਾ ਬੱਚਾ ਚੋਰੀ ਹੋ ਗਿਆ ਹੈ। ਜਿਸ ਤੋਂ ਬਾਅਦ ਮਾਂ ਦਾ ਰੋ-ਰੋ ਬੁਰਾ ਹਾਲ ਹੈ।
ਇਹ ਵੀ ਪੜ੍ਹੋ: ਜੋ ਕੰਮ ਸਰਕਾਰ ਨੂੰ 6 ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ ਉਹ ਹੁਣ ਕੀਤਾ ਜਾ…
ਇਸ ਸੰਬੰਧੀ ਪ੍ਰਵਾਸੀ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੂੰ 4 ਦਿਨ ਪਹਿਲਾਂ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਲੜਕਾ ਪੈਦਾ ਹੋਇਆ ਸੀ। ਅੱਜ ਇੱਕ ਔਰਤ ਅਤੇ ਇੱਕ ਲੜਕੀ ਉਸ ਕੋਲ ਆਈ ਅਤੇ ਉਸ ਨੂੰ ਕਹਿਣ ਲੱਗੇ ਕਿ ਉਹ ਸਟਾਫ ਮੈਂਬਰ ਹਨ। ਉਹਨਾਂ ਨੇ ਬੱਚੇ ਦਾ ਚੈੱਕਅਪ ਕਰਾਉਣਾ ਹੈ ਅਤੇ ਉਹ ਬੱਚੇ ਨੂੰ ਲੈ ਕੇ ਚਲੇ ਗਏ ਅਤੇ ਵਾਪਿਸ ਨਹੀਂ ਆਏ। ਜਦੋਂ ਉਹ ਕਾਫੀ ਦੇਰ ਤੱਕ ਵਾਪਿਸ ਨਹੀਂ ਆਏ ਤਾਂ ਉਸ ਨੂੰ ਪੁੱਛ ਪੜਤਾਲ ਕਰਨ ‘ਤੇ ਪਤਾ ਲੱਗਿਆ ਕਿ ਉਸ ਦਾ ਬੱਚਾ ਚੋਰੀ ਹੋ ਗਿਆ ਹੈ।