ਪੰਜਾਬੀ ਮੂਲ ਦਾ ਇਕ ਵਿਅਕਤੀ ਧੋਖਾਧੜੀ ਕਰਨ ‘ਤੇ ਕੈਨੇਡਾ ਵਿਚ ਗ੍ਰਿਫ਼ਤਾਰ

0
32
harmandeep

ਕੈਨੇਡਾ, 8 ਅਪ੍ਰੈਲ 2026 : ਕੈਨੇਡੀਅਨ ਪੁਲਸ (Canadian Police) ਵਲੋਂ ਪੰਜਾਬੀ ਮੂਲ ਦੇ ਇਕ ਵਿਅਕਤੀ ਨੂੰ ਧੋਖਾਧੜੀ (Fraud) ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਐਡਮਿੰਟਨ ਵਿੱਚ ਪੁਲਸ ਵਲੋਂ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਧੋਖਾਧੜੀ ਕਰਨ ਤੇ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਦਾ ਨਾਮ ਹਰਮਨਦੀਪ ਸਿੰਘ ਬਿੰਦਰਾ (Harmandeep Singh Bindra) ਹੈ । ਪੁਲਸ ਦੇ ਦੱਸਣ ਮੁਤਾਬਕ ਹਰਮਨਦੀਪ ਸਿੰਘ ਕਾਰਾਂ ਦੇ ਓਡੋਮੀਟਰਾਂ ਨਾਲ ਛੇੜਛਾੜ ਕਰਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ । ਹਰਮਨਦੀਪ ਵਰਤੀਆਂ ਹੋਈਆਂ ਕਾਰਾਂ ਖਰੀਦਦਾ ਸੀ, ਉਨ੍ਹਾਂ ਦੇ ਓਡੋਮੀਟਰਾਂ ਨਾਲ ਛੇੜਛਾੜ (Tampering with odometers) ਕਰਦਾ ਸੀ ਅਤੇ ਉਨ੍ਹਾਂ ਨੂੰ ਨਵੀਆਂ ਦੱਸ ਕੇ ਮਹਿੰਗੇ ਭਾਅ ‘ਤੇ ਵੇਚਦਾ ਸੀ ।

ਹੋਰ ਕੀ ਦੱਸਿਆ ਕੈਨੇਡਾ ਦੀ ਐਡਮਿੰਟਨ ਪੁਲਸ ਨੇ

ਕੈਨੇਡਾ ਦੀ ਐਡਮਿੰਟਨ ਪੁਲਸ ਸਰਵਿਸ (Edmonton Police Service) ਅਨੁਸਾਰ ਹਰਮਨਦੀਪ ਸਿੰਘ ਨਾ ਸਿਰਫ ਕਾਰਾਂ ਦੇ ਓਡੋਮੀਟਰਾਂ ਨਾਲ ਛੇੜਛਾੜ ਕਰਦਾ ਸੀ ਬਲਕਿ ਕਾਰਾਂ ਲਈ ਜਾਅਲੀ ਦਸਤਾਵੇਜ਼ (Forged documents) ਵੀ ਬਣਾਉਂਦਾ ਸੀ । ਪੁਲਸ ਦਾ ਕਹਿਣਾ ਹੈ ਕਿ ਇਹ ਮਾਮਲਾ 13 ਮਾਰਚ-2026 ਨੂੰ ਸਾਹਮਣੇ ਆਇਆ ਸੀ । ਇੱਕ ਵਿਅਕਤੀ ਨੇ ਪੁਲਸ ਨੂੰ ਰਿਪੋਰਟ ਕੀਤੀ ਕਿ ਫੇਸਬੁੱਕ ਮਾਰਕੀਟਪਲੇਸ ਤੋਂ ਖਰੀਦੀ ਗਈ ਇੱਕ ਕਾਰ ਦਾ ਓਡੋਮੀਟਰ ਗਲਤ ਸੀ । ਜਾਂਚ ਵਿੱਚ ਪਤਾ ਲੱਗਿਆ ਕਿ ਵਾਹਨ ਨੂੰ ਓਡੋਮੀਟਰ ਦੁਆਰਾ ਦਰਸਾਏ ਗਏ ਤੋਂ ਵੱਧ ਚਲਾਇਆ ਗਿਆ ਸੀ । ਇਸ ਤੋਂ ਇਲਾਵਾ ਵਾਹਨ ਦੇ ਦਸਤਾਵੇਜ਼ ਵੀ ਜਾਅਲੀ ਪਾਏ ਗਏ ।

LEAVE A REPLY

Please enter your comment!
Please enter your name here