A girl from a small village arrived at Cannes, wearing such a dress on the red carpet

ਛੋਟੇ ਜਿਹੇ ਪਿੰਡ ਦੀ ਕੁੜੀ ਪਹੁੰਚੀ ਕਾਨਸ, ਰੈੱਡ ਕਾਰਪੇਟ ‘ਤੇ ਪਹਿਨੀ ਅਜਿਹੀ ਡ੍ਰੈੱਸ || Latest News

ਅੱਜ -ਕੱਲ੍ਹ ਕਾਨਸ ਫਿਲਮ ਫੈਸਟੀਵਲ 2024 ਕਾਫੀ ਸੁਰਖੀਆਂ ਵਿੱਚ ਹੈ | ਸੋਸ਼ਲ ਮੀਡੀਆ ‘ਤੇ ਰੈੱਡ ਕਾਰਪੇਟ ‘ਤੇ ਵੱਖ-ਵੱਖ ਸੈਲੇਬਸ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸੇ ਦੇ ਵਿਚਕਾਰ ਇਕ ਅਜਿਹੀ ਤਸਵੀਰ ਵੀ ਹੈ ਜੋ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਨੈਨਸੀ ਤਿਆਗੀ ਦਾ ਨਾਂ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਘੁੰਮ ਰਿਹਾ ਹੈ | ਨੈਨਸੀ ਤਿਆਗੀ ਜੋ ਕਿ ਉੱਤਰ ਪ੍ਰਦੇਸ਼ ਦੇ ਇਕ ਛੋਟੇ ਜਿਹੇ ਪਿੰਡ ਬਰਨਾਵਾ ਦੀ ਰਹਿਣ ਵਾਲੀ ਹੈ |

ਹਿੰਦੀ ‘ਚ ਬੋਲ ਕੇ ਜਿੱਤਿਆ ਲੋਕਾਂ ਦਾ ਦਿਲ

ਹਰ ਕੋਈ ਇਸ ਗੱਲ ਦੀ ਚਰਚਾ ਕਰ ਰਿਹਾ ਹੈ ਕਿ ਨੈਨਸੀ ਤਿਆਗੀ ਕਾਨਸ ਫਿਲਮ ਫੈਸਟੀਵਲ ‘ਚ ਕਿਸ ਤਰੀਕੇ ਨਾਲ ਪਹੁੰਚੀ। ਜਿੱਥੇ ਇਕ ਪਾਸੇ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ‘ਤੇ ਮਸ਼ਹੂਰ ਹਸਤੀਆਂ ਨੇ ਵੱਡੇ ਡਿਜ਼ਾਈਨਰਾਂ ਦੁਆਰਾ ਡਿਜ਼ਾਈਨ ਕੀਤੇ ਕੱਪੜੇ ਪਹਿਨੇ ਹਨ। ਉੱਥੇ ਹੀ ਨੈਨਸੀ ਤਿਆਗੀ ਦੁਆਰਾ ਪਹਿਨੀ ਗਈ ਪਹਿਰਾਵੇ ਨੂੰ ਉਨ੍ਹਾਂ ਨੇ ਖੁਦ ਡਿਜ਼ਾਈਨ ਕੀਤਾ ਅਤੇ ਬਣਾਇਆ ਸੀ।

ਇੰਨਾ ਹੀ ਨਹੀਂ ਰੈੱਡ ਕਾਰਪੇਟ ‘ਤੇ ਨੈਨਸੀ ਤਿਆਗੀ ਨੇ ਹਿੰਦੀ ‘ਚ ਬੋਲ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ ਅਤੇ ਲੋਕਾਂ ਵੱਲੋਂ ਉਸਦੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ |  ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ‘ਤੇ ਜਦੋਂ ਨੈਨਸੀ ਤਿਆਗੀ ਨੂੰ ਅੰਗਰੇਜ਼ੀ ‘ਚ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਬਿਨਾਂ ਝਿਜਕ ਹਿੰਦੀ ‘ਚ ਜਵਾਬ ਦਿੱਤਾ।

ਇਹ ਵੀ ਪੜ੍ਹੋ :ਗੁਰਦਾਸਪੁਰ ‘ਚ ਪਨਸਪ ਦੇ ਗੋਦਾਮ ‘ਚ ਲੱਗੀ ਅੱ.ਗ, ਸਮੇਂ ਸਿਰ ਪਹੁੰਚ ਕੇ ਫਾਇਰ ਬ੍ਰਿਗੇਡ ਨੇ ਬਚਾਇਆ ਲੱਖਾਂ ਦਾ ਅਨਾਜ

ਤਸਵੀਰਾਂ ਆਪਣੇ ਇੰਸਟਾਗ੍ਰਾਮ ‘ਤੇ ਵੀ ਕੀਤੀਆਂ ਸ਼ੇਅਰ

ਇਸ ਦੇ ਨਾਲ ਨੈਨਸੀ ਨੇ ਆਪਣੇ ਕਾਨਸ ਫਿਲਮ ਫੈਸਟੀਵਲ ਲੁੱਕ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕੀਤੀਆਂ ਹਨ। ਉਸ ਨੇ ਕੈਪਸ਼ਨ ਵਿੱਚ ਲਿਖਿਆ ਕਿ ਉਸਨੇ 30 ਦਿਨਾਂ ਵਿੱਚ ਆਪਣਾ ਗੁਲਾਬੀ ਗਾਊਨ ਬਣਾ ਲਿਆ ਹੈ। ਇਸ ਗਾਊਨ ਦਾ ਭਾਰ 20 ਕਿਲੋਗ੍ਰਾਮ ਹੈ ਅਤੇ ਇਸ ਨੂੰ ਬਣਾਉਣ ਲਈ 1000 ਮੀਟਰ ਕੱਪੜੇ ਦੀ ਵਰਤੋਂ ਕੀਤੀ ਗਈ ਹੈ। ਭੂਮੀ ਪੇਡਨੇਕਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਨੈਨਸੀ ਦੇ ਇਸ ਇੰਸਟਾਗ੍ਰਾਮ ਪੋਸਟ ‘ਤੇ ਟਿੱਪਣੀਆਂ ਕੀਤੀਆਂ ਹਨ।

 

LEAVE A REPLY

Please enter your comment!
Please enter your name here