ਲੁਧਿਆਣਾ ‘ਚ ਹੋਈ ਫਾਇ.ਰਿੰਗ, ਨੌਜਵਾਨ ਦੇ ਸਿਰ ‘ਚ ਲੱਗੀ ਗੋ.ਲੀ
ਲੁਧਿਆਣਾ ‘ਚ ਇੱਕ ਨੌਜਵਾਨ ‘ਤੇ ਉਸ ਦੇ ਕੁਝ ਦੋਸਤਾਂ ਵੱਲੋਂ ਗੋਲੀ ਚਲਾ ਦਿੱਤੀ। ਗੋਲੀ ਨੌਜਵਾਨ ਦੇ ਸਿਰ ‘ਚ ਜਾ ਲੱਗੀ। ਪੀਜੀਆਈ ਦੇ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਗੋਲੀ ਤਾਂ ਕੱਢ ਦਿੱਤੀ ਪਰ ਨੌਜਵਾਨ ਦੀ ਸੱਜੀ ਅੱਖ ਪੂਰੀ ਤਰ੍ਹਾਂ ਨੁਕਸਾਨੀ ਗਈ। ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀ ਨੌਜਵਾਨ ਦਾ ਨਾਂ ਦੀਪੂ ਹੈ। ਪੁਲਿਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ।
ਜ਼ਖਮੀ ਦੀਪੂ ਦੇ ਭਰਾ ਵਿੱਕੀ ਵਾਸੀ ਕਨੀਜਾ ਰੋਡ ਪਿੰਡ ਨੂਰਵਾਲਾ ਨੇ ਥਾਣਾ ਮੇਹਰਬਾਨ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 15 ਜੁਲਾਈ ਦੀ ਰਾਤ 8 ਵਜੇ ਉਸ ਦੇ ਭਰਾ ਦੇ ਦੋਸਤ ਦੀਪੂ ਨੂੰ ਜਿੰਮ ਲੈਣ ਆਏ ਸਨ। ਉਸ ਰਾਤ ਉਸ ਦਾ ਭਰਾ ਘਰ ਨਹੀਂ ਆਇਆ। 16 ਜੁਲਾਈ ਨੂੰ ਸਵੇਰੇ 6.30 ਵਜੇ ਗੁਆਂਢ ਦਾ ਇੱਕ ਬੱਚਾ ਉਨ੍ਹਾਂ ਦੇ ਘਰ ਆਇਆ। ਉਸ ਨੇ ਦੱਸਿਆ ਕਿ ਦੀਪੂ ਮੱਛੀ ਕਲੋਨੀ ਸਥਿਤ ਛੱਪੜ ਵਿੱਚ ਬੇਹੋਸ਼ ਪਿਆ ਹੈ।
ਇਹ ਵੀ ਪੜ੍ਹੋ : LIVE ਸ਼ੋਅ ਦੌਰਾਨ ਪ੍ਰਸਿੱਧ ਗਾਇਕ ਦੀ ਦਰਦਨਾਕ ਮੌ.ਤ ॥ Latest News
ਵਿੱਕੀ ਨੇ ਦੱਸਿਆ ਕਿ ਜਦੋਂ ਉਸ ਨੇ ਜਾ ਕੇ ਦੇਖਿਆ ਤਾਂ ਦੀਪੂ ਖੂਨ ਨਾਲ ਲੱਥਪੱਥ ਪਿਆ ਸੀ। ਉਸ ਦੀ ਸੱਜੀ ਅੱਖ ‘ਤੇ ਡੂੰਘਾ ਜ਼ਖ਼ਮ ਸੀ। ਦੀਪੂ ਦਰਦ ਨਾਲ ਚੀਕ ਰਿਹਾ ਸੀ। ਉਹ ਉਸ ਨੂੰ ਤੁਰੰਤ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਲੈ ਗਿਆ। ਜਦੋਂ ਡਾਕਟਰਾਂ ਨੇ ਉਸ ਦੇ ਸਿਰ ਦੀ ਸਕੈਨਿੰਗ ਕੀਤੀ ਤਾਂ ਉਨ੍ਹਾਂ ਨੂੰ ਉਸ ਦੇ ਸਿਰ ਵਿੱਚ ਗੋਲੀ ਮਿਲੀ। ਡਾਕਟਰਾਂ ਨੇ ਦੀਪੂ ਦਾ ਆਪਰੇਸ਼ਨ ਕੀਤਾ। ਗੋਲੀ ਤਾਂ ਸਿਰ ‘ਚੋਂ ਨਿਕਲ ਗਈ ਪਰ ਅੱਖ ਹਮੇਸ਼ਾ ਲਈ ਖਰਾਬ ਹੋ ਗਈ।
ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਗੁਨੀਤ ਸਿੰਘ, ਅਮਨਦੀਪ ਸਿੰਘ ਅਤੇ ਸੋਨੂੰ ਖ਼ਿਲਾਫ਼ ਧਾਰਾ 109,61 (2), 25 ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਦੀਪੂ ਫੈਕਟਰੀ ਵਿੱਚ ਫੋਲਡਿੰਗ ਮਸ਼ੀਨ ਚਲਾਉਂਦਾ ਸੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਦੀ ਹਮਲਾਵਰਾਂ ਨਾਲ ਕੀ ਦੁਸ਼ਮਣੀ ਸੀ। ਪੁਲਿਸ ਇਲਾਕੇ ‘ਚ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ।









