ਲਖੀਮਪੁਰ ਖੀਰੀ ਕਾਂਡ ਦੇ ਮੁੱਖ ਗਵਾਹ ਦੇ ਭਰਾ ‘ਤੇ ਜਾਨਲੇਵਾ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਯੂਪੀ ਦੇ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਗਵਾਹ ਪ੍ਰਭਜੋਤ ਸਿੰਘ ਦੇ ਛੋਟੇ ਭਰਾ ਸਰਵਜੀਤ ਸਿੰਘ ‘ਤੇ ਇਕ ਸਮਾਗਮ ਦੌਰਾਨ ਜਾਨਲੇਵਾ ਹਮਲਾ ਕੀਤਾ ਗਿਆ। ਕੇਸ ਦੇ ਮੁੱਖ ਗਵਾਹ ਪ੍ਰਭਜੋਤ ਨੇ ਦੋਸ਼ ਲਾਇਆ ਹੈ ਕਿ ਕੇਸ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੇ ਕਹਿਣ ’ਤੇ ਉਸ ਦੇ ਸਾਬਕਾ ਮੁਨੀਮ ਨੇ ਉਸ ਦੇ ਭਰਾ ’ਤੇ ਜਾਨਲੇਵਾ ਹਮਲਾ ਕੀਤਾ ਹੈ।
ਇਹ ਵੀ ਪੜ੍ਹੋ: ਅੱਜ ਹਿਮਾਚਲ ਪ੍ਰਦੇਸ਼ ਦੇ CM ਵਜੋਂ ਸੁਖਵਿੰਦਰ ਸੁੱਖੂ ਤੇ ਡਿਪਟੀ ਸੀਐੱਮ ਵਜੋਂ ਮੁਕੇਸ਼ ਅਗਨੀਹੋਤਰੀ…
ਇਹ ਮਾਮਲਾ ਲਖੀਮਪੁਰ ਖੀਰੀ ਦੇ ਤਿਕੁਨੀਆ ਕੋਤਵਾਲੀ ਇਲਾਕੇ ਦਾ ਹੈ, ਜਿੱਥੇ ਲਖੀਮਪੁਰ ਖੀਰੀ ਕਾਂਡ ਦਾ ਗਵਾਹ ਪ੍ਰਭਜੋਤ ਸਿੰਘ 9 ਦਸੰਬਰ ਨੂੰ ਆਪਣੇ ਛੋਟੇ ਭਰਾ ਨਾਲ ਸਮਾਰੋਹ ‘ਚ ਗਿਆ ਸੀ। ਉਸ ਨੇ ਦੋਸ਼ ਲਾਇਆ ਕਿ ਉਥੇ ਮੌਜੂਦ ਵਿਕਾਸ ਚਾਵਲਾ ਨੇ ਉਸ ਦੇ ਭਰਾ ’ਤੇ ਤਲਵਾਰ ਨਾਲ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਵਿੱਚ ਉਸ ਦਾ ਭਰਾ ਸਰਵਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮੀ ਸਰਵਜੀਤ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਭੂਪੇਂਦਰ ਪਟੇਲ ਭਲਕੇ ਦੂਜੀ ਵਾਰ ਚੁੱਕਣਗੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ
ਪ੍ਰਭਜੋਤ ਸਿੰਘ ਦਾ ਕਹਿਣਾ ਹੈ ਕਿ ਇਸ ਕੇਸ ਦੀ ਸੁਣਵਾਈ 16 ਤਰੀਕ ਤੋਂ ਸ਼ੁਰੂ ਹੋਣੀ ਹੈ। ਇਸ ਕਾਰਨ ਛੋਟੇ ਭਰਾ ‘ਤੇ ਦਬਾਅ ਬਣਾਉਣ ਲਈ ਹਮਲਾ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਉਸ ‘ਤੇ ਹਮਲਾ ਹੋਇਆ ਸੀ।
ਹੁਣ ਉਸ ਦੇ ਛੋਟੇ ਭਰਾ ‘ਤੇ ਕਾਂਡ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੇ ਸਾਬਕਾ ਲੇਖਾਕਾਰ ਵਿਕਾਸ ਚਾਵਲਾ ਨੇ ਆਪਣੇ ਸਾਥੀ ਨਾਲ ਮਿਲ ਕੇ ਤਲਵਾਰ ਨਾਲ ਹਮਲਾ ਕਰ ਦਿੱਤਾ। ਉਸ ਦਾ ਛੋਟਾ ਭਰਾ ਗੰਭੀਰ ਜ਼ਖ਼ਮੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।