ਕਾਲਜਾਂ ਨੂੰ ਵੱਡਾ ਝਟਕਾ, ਪੰਜਾਬ ਦੇ ਦੋ ਕਾਲਜਾਂ ਸਮੇਤ ਦੇਸ਼ ਦੇ 34 ਆਯੁਰਵੇਦ ਕਾਲਜਾਂ ਦੀ ਮਾਨਤਾ ’ਤੇ ਲੱਗੀ ਰੋਕ
ਕੇਂਦਰੀ ਆਯੁਸ਼ ਮੰਤਰਾਲੇ ਦੀ ਸਹਿਮਤੀ ’ਤੇ ਭਾਰਤੀ ਮੈਡੀਕਲ ਪ੍ਰਣਾਲੀ ਰਾਸ਼ਟਰੀ ਕਮਿਸ਼ਨ (ਐੱਨਸੀਆਈਐੱਸਐੱਮ) ਨਵੀਂ ਦਿੱਲੀ ਨੇ ਦੇਸ਼ ਭਰ ਦੇ 34 ਮੈਡੀਕਲ ਕਾਲਜਾਂ ਦੀ ਮਾਨਤਾ ’ਤੇ ਰੋਕ ਲਗਾ ਦਿੱਤੀ ਹੈ। ਇਸ ’ਚ ਮੱਧ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਗੁਜਰਾਤ ਦਾ ਇਕ-ਇਕ, ਪੰਜਾਬ ਤੇ ਬਿਹਾਰ ਦੇ ਦੋ-ਦੋ, ਕਰਨਾਟਕ, ਰਾਜਸਥਾਨ, ਉੱਤਰਾਖੰਡ ਦੇ ਤਿੰਨ-ਤਿੰਨ ਕਾਲਜ ਤੇ ਯੂਪੀ ਦੇ 17 ਆਯੁਰਵੇਦ ਮੈਡੀਕਲ ਕਾਲਜ ਸ਼ਾਮਿਲ ਹਨ।
ਇਹ ਵੀ ਪੜ੍ਹੋ : 6 ਮਹੀਨੇ ਦੇ ਬੱਚੇ ਬਾਰੇ ਵੀ ਨਹੀਂ ਆਇਆ ਮਾਂ ਦੇ ਦਿਲ ‘ਚ ਰਹਿਮ, ਡੇਰਾ ਬਾਬਾ ਨਾਨਕ ‘ਚ ਵਾਪਰੀ ਘਟਨਾ
ਕਾਲਜਾਂ ’ਚ ਟੀਚਿੰਗ ਸਟਾਫ ਦੀ ਕਮੀ
ਆਯੁਸ਼ ਮੈਡੀਕਲ ਐਸੋਸੀਏਸ਼ਨ ਦੇ ਰਾਸ਼ਟਰੀ ਬੁਲਾਰੇ ਡਾ. ਰਾਕੇਸ਼ ਪਾਂਡੇਅ ਨੇ ਦੱਸਿਆ ਕਿ ਇਨ੍ਹਾਂ 34 ਕਾਲਜਾਂ ’ਚ 31 ਨਿੱਜੀ ਕਾਲਜ ਹਨ ਤੇ ਤਿੰਨ ਸਰਕਾਰੀ ਆਯੁਰਵੇਦ ਕਾਲਜ ਬਿਹਾਰ, ਯੂਪੀ ਤੇ ਰਾਜਸਥਾਨ ਦੇ ਹਨ। ਦੇਸ਼ ਭਰ ’ਚ 474 ਮਾਨਤਾ ਪ੍ਰਾਪਤ ਆਯੁਰਵੇਦ ਕਾਲਜ ਹਨ, ਜਿੱਥੇ ਸੈਂਟ੍ਰਲ ਤੇ ਸਟੇਟ ਕੋਟੇ ਦੇ ਸੈਸ਼ਨ 2024-25 ਦੀ ਨੀਟ ਯੂਜੀ ਕੌਂਸਲਿੰਗ ਜਾਰੀ ਹੈ। ਜਿਨ੍ਹਾਂ ਦੀ ਮਾਨਤਾ ਰੋਕੀ ਗਈ ਹੈ, ਉਨ੍ਹਾਂ ਕਾਲਜਾਂ ’ਚ ਟੀਚਿੰਗ ਸਟਾਫ ਦੀ ਕਮੀ ਹੈ। ਇਸ ਦੇ ਨਾਲ ਹੀ ਮਰੀਜ਼ਾਂ ਦੀ ਗਿਣਤੀ ਵੀ ਘੱਟ ਹੋ ਰਹੀ ਹੈ।