ਉੱਤਰ ਪ੍ਰਦੇਸ਼ ਦੇ ਹਮੀਰਪੁਰ ਵਿੱਚ ਇੱਕ ਬੱਚੀ ਦੀ ਗਲੇ ਵਿੱਚ ਪੈਨਸਿਲ ਦਾ ਛਿਲਕਾ ਫਸ ਜਾਣ ਕਾਰਨ ਦਮ ਘੁੱਟਣ ਕਾਰਨ ਮੌਤ ਹੋ ਗਈ। ਬੱਚੀ ਮੂੰਹ ਨਾਲ ਕਟਰ ਫੜ ਕੇ ਪੈਨਸਿਲ ਛਿੱਲ ਰਹੀ ਸੀ। ਉਸੇ ਸਮੇਂ ਸਾਹ ਦੇ ਨਾਲ-ਨਾਲ ਇੱਕ ਛਿਲਕਾ ਗਲੇ ਵਿੱਚ ਚਲਾ ਗਿਆ ਅਤੇ ਨਲੀ ਵਿੱਚ ਫਸ ਗਿਆ।

ਮ੍ਰਿਤਕ ਲੜਕੀ ਦੀ ਉਮਰ 6 ਸਾਲ ਸੀ। ਉਹ ਆਪਣੇ ਭਰਾ ਨਾਲ ਛੱਤ ਉਤੇ ਪੜ੍ਹ ਰਹੀ ਸੀ, ਇਸ ਦੌਰਾਨ ਉਸ ਨੇ ਸ਼ਾਰਪਨਰ ਨੂੰ ਮੂੰਹ ‘ਚ ਫੜ੍ਹ ਕੇ ਪੈਨਸਿਲ ਨੂੰ ਛਿਲਣ ਲੱਗੀ। ਪਤਾ ਨਹੀਂ ਕਦੋਂ ਛਿਲਕਾ ਛਿਲਦੇ ਹੋਏ ਬੱਚੀ ਦੇ ਮੂੰਹ ਵਿੱਚ ਚਲਾ ਗਿਆ ਅਤੇ ਮੂੰਹ ਰਾਹੀਂ ਹਵਾ ਦੀ ਨਲੀ ਵਿੱਚ ਫਸ ਗਿਆ।

ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਯਾਤਰੀਆਂ ਲਈ ਕੋਰੋਨਾ ਐਡਵਾਈਜ਼ਰੀ ਜਾਰੀ

ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਲੜਕੀ ਦਾ ਸਾਹ ਫੁੱਲਣ ਲੱਗਾ। ਬੱਚੀ ਦੀ ਵਿਗੜਦੀ ਹਾਲਤ ਨੂੰ ਦੇਖ ਕੇ ਮਾਪੇ ਤੁਰੰਤ ਉਸ ਨੂੰ ਲੈ ਕੇ ਹਸਪਤਾਲ ਪੁੱਜੇ। ਪਰ ਜਦੋਂ ਤੱਕ ਡਾਕਟਰ ਉਸ ਦਾ ਇਲਾਜ ਕਰ ਸਕੇ, ਉਦੋਂ ਤੱਕ ਬੇਹੋਸ਼ ਹੋਈ ਲੜਕੀ ਦੀ ਮੌਤ ਹੋ ਚੁੱਕੀ ਸੀ।

ਮਾਮਲਾ ਯੂਪੀ ਦੇ ਹਮੀਰਪੁਰ ਦੇ ਕੋਤਵਾਲੀ ਥਾਣਾ ਖੇਤਰ ਦੇ ਇੱਕ ਪਿੰਡ ਦਾ ਹੈ। ਇੱਥੇ ਰਹਿਣ ਵਾਲੇ ਨੰਦਕਿਸ਼ੋਰ ਨਾਂ ਦੇ ਵਿਅਕਤੀ ਦਾ ਲੜਕਾ ਅਤੇ ਦੋ ਬੇਟੀਆਂ ਛੱਤ ‘ਤੇ ਪੜ੍ਹ ਰਹੇ ਸਨ। ਇਸ ਦੌਰਾਨ ਇਹ ਛੇ ਸਾਲਾ ਬੱਚੀ ਇਸ ਹਾਦਸੇ ਦਾ ਸ਼ਿਕਾਰ ਹੋ ਗਈ।