Insta ‘ਤੇ 56 ਲੱਖ ਤੇ FB ‘ਤੇ 41 ਲੱਖ followers ਫਿਰ ਵੀ ਮਿਲੀਆਂ ਸਿਰਫ਼ 155 ਵੋਟਾਂ, ਸੋਸ਼ਲ ਮੀਡੀਆ ‘ਤੇ ਉੱਡ ਰਿਹਾ ਰੱਜ ਕੇ ਮਜ਼ਾਕ || National News

0
90
56 lakh followers on Insta and 41 lakh followers on FB still got only 155 votes, there is a lot of fun on social media.

Insta ‘ਤੇ 56 ਲੱਖ ਤੇ FB ‘ਤੇ 41 ਲੱਖ followers ਫਿਰ ਵੀ ਮਿਲੀਆਂ ਸਿਰਫ਼ 155 ਵੋਟਾਂ, ਸੋਸ਼ਲ ਮੀਡੀਆ ‘ਤੇ ਉੱਡ ਰਿਹਾ ਰੱਜ ਕੇ ਮਜ਼ਾਕ

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ | ਜਿੱਥੇ ਕਿ ਭਾਜਪਾ ਗੱਠਜੋੜ ਦੀ ਸਰਕਾਰ ਬਣੀ ਹੈ ਪਰ ਇਸ ਦੇ ਨਾਲ-ਨਾਲ ਇੱਥੋਂ ਦੀ ਇੱਕ ਸੀਟ ਵੀ ਬਹੁਤ ਚਰਚਾ ਦਾ ਵਿਸ਼ਾ ਬਣੀ ਹੈ | ਅਸੀਂ ਗੱਲ ਕਰ ਰਹੇ ਹਾਂ ਵਰਸੋਵਾ ਸੀਟ ਦੀ ਜਿੱਥੇ ਕਿ ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਅਭਿਨੇਤਾ ਏਜਾਜ਼ ਖਾਨ (Ajaz Khan) ਜੋ ਆਪਣੇ ਆਪ ਨੂੰ ਮੁੰਬਈ ਦਾ ਭਾਈ ਜਾਨ ਕਹਿੰਦੇ ਹੈ, ਇਸ ਸੀਟ ਤੋਂ ਚੋਣ ਮੈਦਾਨ ਵਿੱਚ ਸੀ। ਉਨ੍ਹਾਂ ਨੇ ਨਗੀਨਾ ਦੇ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਦੀ ਪਾਰਟੀ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੀ ਤਰਫੋਂ ਚੋਣ ਲੜੀ ਸੀ |

ਇੰਸਟਾਗ੍ਰਾਮ ‘ਤੇ 5.6 ਮਿਲੀਅਨ ਤੋਂ ਵੱਧ ਅਤੇ ਫੇਸਬੁੱਕ ‘ਤੇ 4.1 ਮਿਲੀਅਨ ਫਾਲੋਅਰਜ਼ ਵਾਲੇ ਏਜਾਜ਼ ਖਾਨ 18 ਗੇੜਾਂ ਦੀ ਗਿਣਤੀ ਤੋਂ ਬਾਅਦ ਵੀ ਸਿਰਫ 155 ਵੋਟਾਂ ਹੀ ਹਾਸਲ ਕਰ ਸਕੇ ਹਨ। ਇਹ ਅੰਕੜਾ NOTA ਤੋਂ ਵੀ ਕਾਫੀ ਪਿੱਛੇ ਸੀ । ਇਸ ਸੀਟ ‘ਤੇ 20 ਨਵੰਬਰ ਨੂੰ 51.2 ਫੀਸਦੀ ਵੋਟਿੰਗ ਹੋਈ ਸੀ।

ਇਹ ਵੀ ਪੜ੍ਹੋ : ਦੁਨੀਆ ਦੀ ਸਭ ਤੋਂ ਲੰਬੀ ਔਰਤ ਨੂੰ ਮਿਲੀ ਸਭ ਤੋਂ ਛੋਟੀ ਔਰਤ, ਜਾਣੋ ਕੀ ਹੈ ਦੋਵਾਂ ਦੀ ਸਟੋਰੀ

ਕਈ ਮੀਮਜ਼ ਵਾਇਰਲ

ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਨੇਟੀਜ਼ਨਸ ਨੇ ਏਜਾਜ਼ ਖਾਨ ਦੀ ਆਲੋਚਨਾ ਸ਼ੁਰੂ ਕਰ ਦਿੱਤੀ। ਇਜਾਜ਼ ਦੀ ਜ਼ਮਾਨਤ ਜ਼ਬਤ ਹੋਣ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਮੀਮਜ਼ ਵਾਇਰਲ ਹੁੰਦੇ ਵੇਖੇ ਗਏ। ਇੱਕ ਮੀਮ ਵਿੱਚ, ਯੂਜ਼ਰ ਨੇ ਲਿਖਿਆ ਸੀ ਕਿ ਏਜਾਜ਼ ਨੂੰ ਆਪਣੇ ਪਰਿਵਾਰ ਦੀਆਂ ਵੋਟਾਂ ਵੀ ਨਹੀਂ ਮਿਲੀਆਂ।

ਉਥੇ ਹੀ ਇਕ ਹੋਰ ਯੂਜ਼ਰ ਨੇ ਏਜਾਜ਼ ‘ਤੇ ਚੁਟਕੀ ਲੈਂਦਿਆਂ ਲਿਖਿਆ, ‘ਆਖ਼ਰ ਇਹ ਲੋਕ ਕੌਣ ਹਨ ਜਿਨ੍ਹਾਂ ਨੇ ਏਜਾਜ਼ ਨੂੰ ਵੋਟ ਦਿੱਤੀ ਹੈ? ਇਸ ‘ਤੇ ਰਿਸਰਚ ਹੋਣੀ ਚਾਹੀਦੀ ਹੈ।’

 

 

 

 

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here