ਵਾਰਾਣਸੀ, 29 ਦਸੰਬਰ 2025 : ਵਾਰਾਣਸੀ ਪੁਲਸ (Varanasi Police) ਨੇ ਕੋਡੀਨ ਵਾਲੇ ਕਫ ਸਿਰਪ (cough syrup) ਦੀ ਗ਼ੈਰ-ਕਾਨੂੰਨੀ ਸਪਲਾਈ ਦੇ ਮਾਮਲੇ `ਚ ਫਰਜ਼ੀ ਦਵਾਈ ਕੰਪਨੀਆਂ ਬਣਾ ਕੇ ਕਰੋੜਾਂ ਰੁਪਏ ਦਾ ਲੈਣ-ਦੇਣ ਕਰਨ ਦੇ ਦੋਸ਼ `ਚ 5 ਲੋਕਾਂ ਨੂੰ ਗ੍ਰਿਫਤਾਰ (arrested) ਕੀਤਾ ਹੈ ।
ਫਰਜ਼ੀ ਕੰਪਨੀਆਂ ਨਾਲ ਕਰੋੜਾਂ ਦਾ ਲੈਣ-ਦੇਣ
ਅਪਰ ਪੁਲਸ ਡਿਪਟੀ ਕਮਿਸ਼ਨਰ ਨੀਤ ਕਾਤਯਾਯਨ ਨੇ ਦੱਸਿਆ ਕਿ ਰੋਹਨਿਆ ਅਤੇ ਸਾਰਨਾਥ ਥਾਣਿਆਂ `ਚ ਦਰਜ 2 ਮਾਮਲਿਆਂ `ਚ ਦੋਸ਼ੀਆਂ ਨੇ ਕਾਗਜ਼ਾਂ `ਤੇ ਕੰਪਨੀਆਂ ਬਣਾ ਕੇ ਫਰਜ਼ੀ ਜੀ. ਐੱਸ. ਟੀ. ਬਿੱਲ ਅਤੇ ਲਾਇਸੈਂਸ ਰਾਹੀਂ ਗ਼ੈਰ-ਕਾਨੂੰਨੀ ਕਾਰੋਬਾਰ ਕੀਤਾ । ਜਾਂਚ `ਚ ਰੋਹਨਿਆ ਨਾਲ ਜੁੜੀਆਂ ਤਿੰਨ ਕੰਪਨੀਆਂ `ਚ ਕਰੀਬ 13 ਕਰੋੜ ਰੁਪਏ ਅਤੇ ਸਾਰਨਾਥ ਨਾਲ ਜੁੜੀਆਂ 2 ਕੰਪਨੀਆਂ `ਚ ਲੱਗਭਗ 10 ਕਰੋੜ ਰੁਪਏ ਦੇ ਫਰਜ਼ੀ ਲੇਣ-ਦੇਣ ਦਾ ਖੁਲਾਸਾ ਹੋਇਆ ਹੈ । ਇਸ ਗਰੋਹ ਦਾ ਮੁੱਖ ਸਰਗਨਾ ਸ਼ੁਭਮ ਜੈਸਵਾਲ ਫਰਾਰ ਹੈ, ਜਿਸ `ਤੇ 50 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ ।
Read More : ਕਫ ਸਿਰਪ ਮਾਮਲੇ ਵਿਚ ਸ਼ੁਭਮ ਜਾਇਸਵਾਲ ਸਮੇਤ 4 ਖਿਲਾਫ ਲੁਕਆਊਟ ਨੋਟਿਸ ਜਾਰੀ







