ਬਿਹਾਰ ਦੇ ਇੱਕ ਸਕੂਲ ‘ਚ ਕਰੀਬ 200 ਬੱਚੇ ‘ਮਿਡ-ਡੇ-ਮੀਲ’ ਦਾ ਖਾਣਾ ਖਾਣ ਤੋਂ ਬਾਅਦ ਬਿਮਾਰ ਹੋ ਗਏ। ਜਾਣਕਾਰੀ ਅਨੁਸਾਰ ਬਿਹਾਰ ਦੇ ਭਾਗਲਪੁਰ ’ਚ ਇੱਕ ਟੀਚਰ ਵੱਲੋਂ ਕਿਰਲੀ ਵਾਲਾ ਖੁਆਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ 200 ਤੋਂ ਵੱਧ ਬੱਚੇ ਬੀਮਾਰ ਹੋ ਗਏ ਹਨ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਜ਼ਬਰਦਸਤੀ ਖਾਣਾ ਖੁਆਇਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਅੱਠਵੀਂ ਜਮਾਤ ਦੇ ਵਿਦਿਆਰਥੀ ਦੀ ਪਲੇਟ ’ਤੇ ਮਰੀ ਹੋਈ ਕਿਰਲੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮਿਡ-ਡੇ-ਮੀਲ ਦੇ ਖਾਣੇ ’ਚ ਕਿਰਲੀ ਹੋਣ ਦੀ ਸ਼ਿਕਾਇਤ ਬੱਚਿਆਂ ਨੇ ਟੀਚਰ ਨੂੰ ਕੀਤੀ ਪਰ ਟੀਚਰ ਨੇ ਬੱਚਿਆਂ ਨੂੰ ਕਿਹਾ ਕਿ ਖਾਣੇ ’ਚ ਕਿਰਲੀ ਨਹੀਂ, ਇਹ ਬੈਂਗਣ ਹੈ।

ਦੋਸ਼ ਹੈ ਕਿ ਜਦੋਂ ਬੱਚਿਆਂ ਨੇ ਖਾਣਾ ਖਾਣ ਤੋਂ ਇਨਕਾਰ ਕੀਤਾ ਤਾਂ ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਜਬਰਦਸਤੀ ਖਾਣਾ ਖੁਆਇਆ ਗਿਆ। ਜਿਵੇਂ ਹੀ ਬੱਚਿਆਂ ਨੇ ਖਾਣਾ ਖਾਧਾ ਤਾਂ ਉਨ੍ਹਾਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਕੁਝ ਦੇਰ ਬਾਅਦ ਬੱਚਿਆਂ ਦੀ ਹਾਲਤ ਵਿਗੜਣ ਲੱਗੀ। ਬੀਮਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਫਿਲਹਾਲ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ’ਚ ਸਕੂਲ ਦੇ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਦਕਿ ਸਕੂਲ ਪ੍ਰਬੰਧਕ ਕਮੇਟੀ ਨੂੰ ਸਕੂਲ ਦੇ 6 ਰਸੋਈਏ ਵੀ ਬਰਖ਼ਾਸਤ ਕਰਨ ਲਈ ਕਿਹਾ ਹੈ।

ਜ਼ਿਲ੍ਹਾ ਅਧਿਕਾਰੀ ਸੰਜੇ ਕੁਮਾਰ ਮੁਤਾਬਕ ਕਿਰਲੀ ਵਾਲਾ ਖਾਣਾ ਖਾਣ ਮਗਰੋਂ ਬੱਚੇ ਬੀਮਾਰ ਪੈ ਗਏ। ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਅਤੇ ਸਾਰੇ ਬੱਚੇ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਸਕੂਲ ’ਚ ਨਾਮਜ਼ਦ ਕੁੱਲ 384 ਬੱਚਿਆਂ ’ਚੋਂ 298 ਬੱਚੇ ਵੀਰਵਾਰ ਨੂੰ ਹਾਜ਼ਰ ਸਨ ਅਤੇ ਲਗਭਗ 200 ਬੱਚੇ ਬੀਮਾਰ ਪੈ ਗਏ ਅਤੇ ਉਨ੍ਹਾਂ ਸਾਰਿਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਚੰਗੀ ਕਿਸਮਤ ਨਾਲ ਸਾਰੇ ਬੱਚੇ ਸੁਰੱਖਿਅਤ ਹਨ।

LEAVE A REPLY

Please enter your comment!
Please enter your name here