2 ਪਾਕਿਸਤਾਨੀ ਨਾਬਾਲਿਗ ਬੱਚਿਆਂ ਨੂੰ ਭਾਰਤ ਸਰਕਾਰ ਨੇ ਕੀਤਾ ਰਿਹਾਅ ਗ਼ਲਤੀ ਨਾਲ ਸਰਹੱਦ ਪਾਰ ਕਰ ਆਏ ਸੀ ਭਾਰਤ

0
25
2 ਪਾਕਿਸਤਾਨੀ ਨਾਬਾਲਿਗ ਬੱਚਿਆਂ ਨੂੰ ਭਾਰਤ ਸਰਕਾਰ ਨੇ ਕੀਤਾ ਰਿਹਾਅ ਗ਼ਲਤੀ ਨਾਲ ਸਰਹੱਦ ਪਾਰ ਕਰ ਆਏ ਸੀ ਭਾਰਤ

ਸਾਲ 2022 ਵਿਚ ਗਲਤੀ ਨਾਲ ਸਰਹੱਦ ਪਾਰ ਕਰ ਕੇ ਭਾਰਤ ਵਿਚ ਦਾਖਲ ਹੋਏ 2 ਪਾਕਿਸਤਾਨੀ ਨਾਬਾਲਿਗ ਬੱਚਿਆਂ ਨੂੰ ਅੱਜ ਭਾਰਤ ਸਰਕਾਰ ਵੱਲੋਂ ਰਿਹਾਅ ਕਰ ਕੇ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ | ਜਿਨ੍ਹਾਂ ਨੂੰ ਅੱਜ ਬਾਅਦ ਦੁਪਿਹਰ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਭੇਜਿਆ ਜਾਵੇਗਾ।

ਕਰੀਬ 2 ਸਾਲ ਦੇ ਲੰਬੇ ਵਕਫੇ ਬਾਅਦ ਇਹ ਨਾਬਾਲਿਗ ਬੱਚੇ ਅੱਜ ਆਪਣੇ ਵਤਨ ਵਾਪਸ ਪਰਤ ਸਕਣਗੇ। ਜਾਣਕਾਰੀ ਦਿੰਦੇ ਹੋਏ ਜਿਲ੍ਹਾ ਅਤੇ ਸੈਸ਼ਨ ਜੱਜ ਫਰੀਦਕੋਟ ਨੇ ਦੱਸਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲਈ ਅੱਜ ਮਾਣ ਵਾਲੀ ਗੱਲ ਹੈ ਕਿ 31 ਅਗਸਤ 2022 ਨੂੰ ਗ਼ਲਤੀ ਨਾਲ ਭਾਰਤ ਪਕਿਸਤਾਨ ਦੀ ਸਰਹੱਦ ਪਾਰ ਕਰ ਕੇ ਦੋ ਪਾਕਿਸਤਾਨੀ ਮੂਲ ਦੇ ਬੱਚੇ ਭਾਰਤ ਵਿਚ ਦਾਖਲ ਹੋਏ ਸਨ ਜਿਨ੍ਹਾਂ ਨੂੰ ਉਸ ਵਕਤ ਜਿਲ੍ਹਾ ਤਰਨਤਾਰਨ ਦੀ ਅਥਾਰਟੀ ਵੱਲੋਂ ਗ੍ਰਿਫਤਾਰ ਕਰ ਕੇ ਬਾਲ ਸੁਧਾਰ ਘਰ ਭੇਜਿਆ ਗਿਆ ਸੀ ਅਤੇ ਜਿਲ੍ਹਾ ਤਰਨਤਾਰਨ ਦੀ ਅਦਾਲਤ ਵਿਚ ਇਹਨਾਂ ਖਿਲਾਫ ਕੇਸ ਚੱਲਿਆ ਸੀ ਜਿਸ ਵਿਚ ਇਹਨਾਂ ਨੂੰ ਮਾਨਯੋਗ ਅਦਾਲਤ ਵੱਲੋਂ 18 ਅਪ੍ਰੈਲ 2023 ਵਿਚ ਦੋਸ਼ ਮੁਕਤ ਕਰ ਕੇ ਬਰੀ ਕਰ ਦਿੱਤਾ ਗਿਆ ਸੀ ।

ਜਿਸ ਤੋਂ ਬਾਅਦ ਇਹਨਾਂ ਨੂੰ ਵਾਪਸ ਪਾਕਿਸਤਾਨ ਭੇਜਣ ਲਈ ਕਈ ਤਰਾਂ ਦੀਆ ਕਾਨੂੰਨੀ ਅੜਚਨਾਂ ਸਨ। ਕਰੀਬ ਇਕ ਸਾਲ ਦੇ ਲੰਬੇ ਅਰਸੇ ਤੋਂ ਬਾਅਦ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਮਨਿਸਟਰੇਟਵ ਜੱਜ ਜਸਟਿਸ ਐਨ.ਐਸ ਸ਼ੇਖਾਵਤ ਦੇ ਯਤਨਾਂ ਸਦਕਾ ਇਹਨਾਂ ਬੱਚਿਆ ਨੂੰ ਅੱਜ ਰਿਹਾਅ ਕੀਤਾ ਜਾ ਰਿਹਾ।

ਉਹਨਾਂ ਦੱਸਿਆ ਕਿ ਇਹਨਾਂ ਨੂੰ ਰਿਹਾਅ ਕਰਨਾਂ ਤਾਂ 18 ਅਪ੍ਰੈਲ 2023 ਤੋਂ ਬਾਅਦ ਹੀ ਬਣਦਾ ਸੀ ਪਰ ਅੰਤਰਰਾਸ਼ਟਰੀ ਪੱਧਰ ਦਾ ਮਾਮਲਾ ਹੋਣ ਕਾਰਨ ਕਈ ਤਰ੍ਹਾਂ ਦੀ ਕਾਨੂੰਨੀ ਅੜਚਨਾਂ ਦੇ ਚੱਲਦਿਆਂ ਦੇਰੀ ਹੋਈ ਅਤੇ ਆਖਰ ਇਹਨਾਂ ਨੂੰ ਅੱਜ ਅਟਾਰੀ ਸਰਹੱਦ ਰਾਹੀ ਇਹਨਾਂ ਦੇ ਵਤਨ ਵਾਪਸ ਭੇਜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬੱਚੇ ਨਾਬਾਲਿਗ ਹਨ ਇਸ ਲਈ ਇਹਨਾਂ ਦੀ ਪਹਿਚਾਣ ਗੁਪਤ ਰੱਖੀ ਜਾ ਰਹੀ ਹੈ।

LEAVE A REPLY

Please enter your comment!
Please enter your name here