ਨਵੀਂ ਦਿੱਲੀ, 10 ਜਨਵਰੀ 2026 : ਕੇਂਦਰੀ ਜਾਂਚ ਬਿਊਰੋ (Central Bureau of Investigation) (ਸੀ. ਬੀ. ਆਈ.) ਨੇ 9.5 ਲੱਖ ਰੁਪਏ ਦੀ ਰਿਸ਼ਵਤ (Bribe) ਦੇ ਮਾਮਲੇ ‘ਚ ਬੈਂਗਲੁਰੂ ਸਥਿਤ ਕੇਂਦਰੀ ਬਿਜਲੀ ਖੋਜ ਸੰਸਥਾਨ (ਸੀ. ਪੀ. ਆਰ. ਆਈ.) ਦੇ ਸੰਯੁਕਤ ਨਿਰਦੇਸ਼ਕ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਸੀ. ਬੀ. ਆਈ. ਨੇ ਵੀਰਵਾਰ ਨੂੰ ਬੈਂਗਲੁਰੂ ਸਥਿਤ ਸੀ. ਪੀ. ਆਰ. ਆਈ. ਦੇ ਸੰਯੁਕਤ ਨਿਰਦੇਸ਼ਕ ਰਾਜਾਰਾਮ ਮੋਹਨਰਾਓ ਚੇਨੂੰ ਅਤੇ ਸੁਧੀਰ ਗਰੁੱਪ ਆਫ ਕੰਪਨੀਜ਼ ਦੇ ਨਿਰਦੇਸ਼ਕ ਅਤੁਲ ਖੰਨਾ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਸੀ ।
9.5 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼
ਐੱਫ. ਆਈ. ਆਰ. ‘ਚ ਦੋਸ਼ ਲਾਇਆ ਗਿਆ ਹੈ ਕਿ ਸੁਧੀਰ ਗਰੁੱਪ ਆਫ਼ ਕੰਪਨੀਜ਼ (Sudhir Group of Companies) ਨਿੱਜੀ ਕੰਪਨੀ ਦੁਆਰਾ ਤਿਆਰ ਕੀਤੇ ਗਏ ਬਿਜਲੀ ਉਪਕਰਨਾਂ ਲਈ ਅਨੁਕੂਲ ਟੈਸਟ ਰਿਪੋਰਟ ਹਾਸਲ ਕਰਨ ਦੇ ਮਕਸਦ ਨਾਲ ਸੀ. ਪੀ. ਆਰ. ਆਈ. ਅਧਿਕਾਰੀਆਂ ਨੂੰ ਪ੍ਰਭਾਵਿਤ ਕਰਕੇ ਭ੍ਰਿਸ਼ਟ ਗਤੀਵਿਧੀਆਂ ‘ਚ ਸ਼ਾਮਲ ਰਹੀ ਹੈ । ਐਫ. ਆਈ. ਆਰ. ਦਰਜ (FIR registered) ਹੋਣ ਤੋਂ ਬਾਅਦ, ਸੀ.ਬੀ.ਆਈ. ਨੇ ਜਾਲ ਵਿਛਾ ਕੇ ਸ਼ੁੱਕਰਵਾਰ ਨੂੰ ਬੈਂਗਲੁਰੂ ‘ਚ ਸੀ. ਪੀ. ਆਰ. ਆਈ. ਦੇ ਸੰਯੁਕਤ ਨਿਰਦੇਸ਼ਕ ਅਤੇ ਇਕ ਹੋਰ ਮੁਲਜ਼ਮ ਨੂੰ ਨਿੱਜੀ ਕੰਪਨੀ ਦੇ ਕਾਰਜਕਾਰੀ ਨਾਲ 9.5 ਲੱਖ ਰੁਪਏ ਦੀ ਰਿਸ਼ਵਤ ਦੀ ਰਕਮ ਦਾ ਲੈਣ-ਦੇਣ ਕਰਦੇ ਹੋਏ ਫੜਿਆ ।
Read More : ਵਿਜੀਲੈਂਸ ਦੇ ਕੰਮ ‘ਚ ਰੁਕਾਵਟ ਪਾਉਣ ‘ਤੇ ਮਜੀਠੀਆ ਦਾ ਨੌਕਰ ਗ੍ਰਿਫ਼ਤਾਰ









