ਵਿਕਾਸ ਕ੍ਰਾਂਤੀ ਰੈਲੀ ਤੋਂ CM ਮਾਨ ਨੇ ਕੇਂਦਰ ‘ਤੇ ਕੱਸਿਆ ਤੰਜ

0
115

ਬਠਿੰਡਾ ਵਿਚ ਆਮ ਆਦਮੀ ਪਾਰਟੀ ਦੀ ਵਿਕਾਸ ਕ੍ਰਾਂਤੀ ਰੈਲੀ ਸ਼ੁਰੂ ਹੋ ਗਈ ਹੈ। ਇਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪਹੁੰਚੇ ਹਨ। ਕੇਜਰੀਵਾਲ ਤੇ ਸੀਐੱਮ ਮਾਨ ਲਈ ਪਾਰਟੀ ਅਧਿਕਾਰੀ ਤੇ ਵਲੰਟੀਅਰ ਕਈ ਦਿਨਾਂ ਤੋਂ ਤਿਆਰੀਆਂ ਵਿਚ ਲੱਗੇ ਹੋਏ ਸਨ। ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਰੈਲੀ ਲਈ ਪੁਖਤਾ ਇੰਤਜ਼ਾਮ ਕੀਤੇ ਹਨ।

ਮੁੱਖ ਮੰਤਰੀ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ‘ਤੇ ਹਮਲਾ ਕੀਤਾ। ਸੀਐੱਮ ਮਾਨ ਨੇ ਕਿਹਾ ਕਿ ਕੀਰਥ ਯਾਤਰਾ ਯੋਜਨਾ ਲਈ ਟ੍ਰੇਨਾਂ ਬੁੱਕ ਕਰ ਲਈਆਂ, ਪੈਸੇ ਦੇ ਦਿੱਤੇ। ਕੇਂਦਰ ਨੂੰ ਫਿਕਰ ਹੋਣ ਲੱਗੀ ਕਿ ਪੰਜਾਬ ਵਾਲੇ ਮੱਥਾ ਟੇਕਣ ਜਾ ਰਹੇ ਹਨ, ਇਹ ਅਰਦਾਸ ਕਰਦੇ ਹਨ, ਇਹ ਤਾਂ ਗੁਰੂ ਦੇ ਆਸ਼ੀਰਵਾਦ ਲੈ ਲੈਣਗੇ। ਇਨ੍ਹਾਂ ਦੀ ਯਾਤਰਾ ਰੋਕ ਦਿਓ।

7 ਤੇ 15 ਤਰੀਕਾਂ ਵਾਲੀਆਂ ਟ੍ਰੇਨਾਂ ਦੇਣ ਤੋਂ ਮਨ੍ਹਾ ਕਰ ਦਿੱਤਾ। ਕਹਿੰਦੇ ਇੰਜਣ ਨਹੀਂ ਹੈ। ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਣਾ ਚਾਹੀਦਾ। ਇਨ੍ਹਾਂ ਦਾ ਵੱਸ ਚੱਲੇ ਤਾਂ ਪੰਜਾਬ ਦਾ ਨਾਂ ਰਾਸ਼ਟਰੀ ਗਾਣ ਵਿਚੋਂ ਵੀ ਕੱਢ ਦੇਣ। ਇਨ੍ਹਾਂ ਦਾ ਕੀ ਹੈ ਇਕ ਬਿੱਲ ਲੈ ਕੇ ਆਉਣਾ ਹੈ। ਪੰਜਾਬ ਕੱਟ ਕੇ ਯੂਪੀ ਲਿਖ ਦੇਣਗੇ।

PM ਮੋਦੀ ਹਰ ਜਗ੍ਹਾ ਕਹਿੰਦੇ ਹਨ, ਡਬਲ ਇੰਜਣ ਦੀ ਸਰਕਾਰ ਚਾਹੀਦੀ ਹੈ। ਰੇਲਵੇ ਕਹਿੰਦਾ ਹੈ ਇਨ੍ਹਾਂ ਕੋਲ ਇੰਜਣ ਨਹੀਂ ਹੈ। ਪਹਿਲਾਂ ਰੇਲਵੇ ਨੂੰ ਇੰਜਣ ਤਾਂ ਦੇ ਦਿਓ। ਦੋ ਦਿਨ ਰੁਕ ਜਾਓ, ਦੋ ਦਿਨ ਵਿਚ ਜਵਾਬ ਦੇ ਦੇਵਾਂਗੇ। ਸਾਨੂੰ ਧਰਮ ਦੇ ਨਾਂ ‘ਤੇ ਤੋੜਨ ਦੀ ਗੱਲ ਕਰਦੇ ਹਨ। ਕਿੰਨੀ ਕੋਸ਼ਿਸ਼ ਕਰ ਲਈ ਪਰ ਪੰਜਾਬ ਵਿਚ ਦੰਗੇ ਨਹੀਂ ਹੋ ਰਹੇ। ਭਾਜਪਾ ਵਾਲੇ ਸੁਣ ਲੈਣ, ਇਥੇ ਨਫਰਤ ਦਾ ਬੀਜ ਬੋਣ ਨਹੀਂ ਦੇਵਾਂਗੇ।

ਦੱਸ ਦੇਈਏ ਕਿ ਰਾਮਪੁਰਾ-ਤਲਵੰਡੀ ਰੋਡ ‘ਤੇ ਸਥਿਤ ਪਸ਼ੂ ਮੇਲਾ ਗਰਾਊਂਡ ਦੇ ਸਾਹਮਣੇ ਖੁੱਲ੍ਹੇ ਮੈਦਾਨ ਵਿਚ ਵਿਕਾਸ ਕ੍ਰਾਂਤੀ ਰੈਲੀ ਰੱਖੀ ਗਈ ਹੈ ਜਿਥੇ ਲਗਭਗ 8 ਏਕੜ ਜਗ੍ਹਾ ‘ਤੇ ਵਾਟਰ ਪਰੂਫ ਟੈਂਟ ਲਗਾਇਆ ਗਿਆ ਹੈ। ਰੈਲੀ ਵਾਲੀ ਥਾਂ ਤੋਂ 600 ਮੀਟਰ ਦੂਰੀ ‘ਤੇ ਤਲਵੰਡੀ ਸਾਬੋ ਰੋਡ ਸਥਿਤ ਨਵੀਂ ਦਾਣਾ ਮੰਡੀ ਵਿਚ ਪਾਰਕਿੰਗ ਦਾ ਇੰਤਜ਼ਾਮ ਕੀਤਾ ਗਿਆ ਹੈ।

LEAVE A REPLY

Please enter your comment!
Please enter your name here