ਕਾਂਗਰਸ ਵਲੋਂ ਅੱਜ ਮਹਿੰਗਾਈ,ਜੀਐੱਸਟੀ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੇਸ਼ ਭਰ ਵਿਚ ਵੱਧ ਰਹੀ ਮਹਿੰਗਾਈ ਦੇ ਖਿਲਾਫ ਦਿੱਤੇ ਧਰਨੇ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਸਮੂਹ ਆਗੂ ਸ਼ਾਮਲ ਹਨ। ਈਡੀ ਦੀ ਕਾਰਵਾਈ ਦਰਮਿਆਨ ਕਾਂਗਰਸ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦੇ ‘ਤੇ ਕੇਂਦਰ ਸਰਕਾਰ ਖ਼ਿਲਾਫ਼ ਸੜਕਾਂ ‘ਤੇ ਉਤਰ ਆਈ ਹੈ। ਕਾਂਗਰਸ ਦੇ ਸਾਰੇ ਨੇਤਾ, ਵਿਧਾਇਕ ਅੱਜ ਦਿੱਲੀ ਦੇ ਰਾਸ਼ਟਰਪਤੀ ਭਵਨ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰ ਰਹੇ ਹਨ।ਇਸੇ ਦੌਰਾਨ ਦਿੱਲੀ ਪੁਲਿਸ ਨੇ ਰਾਹੁਲ ਗਾਧੀ ਨੂੰ ਹਿਰਾਸਤ ‘ਚ ਲੈ ਲਿਆ ਹੈ।
ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਭਾਜਪਾ ਸਰਕਾਰ ‘ਤੇ ਹਮਲਾ ਬੋਲਿਆ ਅਤੇ ਉਨ੍ਹਾਂ ਨੂੰ ਕਾਇਰ ਕਿਹਾ। ਰਾਹੁਲ ਗਾਂਧੀ ਨੇ ਟਵੀਟ ਕੀਤਾ, ”ਇਹ ਤਾਨਾਸ਼ਾਹ ਸਰਕਾਰ ਡਰਦੀ ਨਜ਼ਰ ਆ ਰਹੀ ਹੈ। ਭਾਰਤ ਦੀ ਹਾਲਤ ਤੋਂ ਕਮਰਤੋੜਦੀ ਮਹਿੰਗਾਈ ਅਤੇ ਇਤਿਹਾਸਕ ਬੇਰੁਜ਼ਗਾਰੀ ਤੋਂ, ਆਪਣੀ ਨੀਤੀਆਂ ਦੁਆਰਾ ਲਿਆਂਦੀ ਗਈ ਬਰਬਾਦੀ ਤੋਂ। ਜੋ ਸੱਚ ਤੋਂ ਡਰਦਾ ਹੈ, ਉਹ ਆਵਾਜ਼ ਉਠਾਉਣ ਵਾਲਿਆਂ ਨੂੰ ਧਮਕਾਉਂਦਾ ਹੈ!”
ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਵਿੱਚ 4 ਲੋਕਾਂ ਦੀ ਤਾਨਾਸ਼ਾਹੀ ਹੈ ਅਤੇ ਅਸੀਂ ਮਹਿੰਗਾਈ, ਬੇਰੁਜ਼ਗਾਰੀ ਦਾ ਮੁੱਦਾ ਉਠਾਉਣਾ ਚਾਹੁੰਦੇ ਹਾਂ ਪਰ ਸਾਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ। ਸੰਸਦ ਵਿੱਚ ਕੋਈ ਚਰਚਾ ਨਹੀਂ ਹੁੰਦੀ ਅਤੇ ਸਾਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਰਾਹੁਲ ਨੇ ਕਿਹਾ ਕਿ 70 ਸਾਲ ਦਾ ਲੋਕਤੰਤਰ 8 ਸਾਲਾਂ ‘ਚ ਖਤਮ ਹੋ ਗਿਆ ਹੈ।