ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ੍ਰੀ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਤੱਕ ਮੈਡੀਕਲ ਕਾਲਜ ਸੇਵਾਵਾਂ ਅਧੀਨ ਹੋ ਜਾਵੇਗਾ। ਨੀਂਹ ਪੱਥਰ ਰੱਖਣ ਉਪਰੰਤ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਇਕ ਵਿੱਦਿਆ ਦਾਨੀ ਸਨ ਜਿਨ੍ਹਾਂ ਨੇ ਇਸ ਧਰਤੀ ਤੋਂ ਵਿੱਦਿਆ ਦੀ ਜੋਤ ਜਗਾਈ ਸੀ।
ਇਸਦੇ ਨਾਲ ਹੀ ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਭਵਿੱਖ ‘ਚ ਵਿੱਦਿਆ ਹੀ ਕੰਮ ਆਵੇਗੀ। ਭਵਿੱਖ ‘ਚ ਉਹ ਬੰਦਾ ਵੱਡਾ ਨਹੀਂ ਹੋਵੇਗਾ ਜਿਸ ਕੋਲ ਜ਼ਮੀਨ ਜ਼ਿਆਦਾ ਹਾਂ, ਪਲਾਂਟ ਜ਼ਿਆਦਾ ਹਨ ਤੇ ਜਾਂ ਬੈਂਕ ‘ਚ ਰਾਸ਼ੀ ਜ਼ਿਆਦਾ ਹੈ।ਉਨ੍ਹਾਂ ਨੇ ਕਿਹਾ ਕਿ ਭਵਿੱਖ ‘ਚ ਉਹੀ ਬੰਦਾ ਵੱਡਾ ਹੋਵੇਗਾ ਜਿਸਦੇ ਬੱਚੇ ਪੜ੍ਹੇ ਲਿਖੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਜ਼ਮੀਨ ‘ਤੇ ਕੋਈ ਕਬਜ਼ਾ ਕਰ ਸਕਦਾ ਹੈ, ਬੈਂਕ ਤੁਹਾਡੇ ਪੈਸੇ ਲੈ ਕੇ ਭੱਜ ਸਕਦੀ ਹੈ ਪਰ ਇੱਕ ਵਿੱਦਿਆ ਹੀ ਅਜਿਹੀ ਚੀਜ਼ ਹੈ ਜਿਸਨੂੰ ਕੋਈ ਚੋਰੀ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਵਿੱਦਿਆ ਤੁਹਾਨੂੰ ਉਹ ਕੀਮਤ ਦੇਵੇਗੀ, ਜਿਸਦੀ ਕਿਸੇ ਵੀ ਕਰੰਸੀ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ।
ਭਵਿੱਖ ਦੇ ਵਿੱਚ ਉਹੀ ਬੰਦਾ ਵੱਡਾ ਹੋਵੇਗਾ, ਜਿਸ ਕੋਲ ਵਿੱਦਿਆ ਦੀ ਦਾਤ ਹੈ, ਜੋ ਪੜ੍ਹਿਆ-ਲਿਖਿਆ ਹੈ
—CM @BhagwantMann pic.twitter.com/ip9xo7gu1O— AAP Punjab (@AAPPunjab) August 5, 2022
ਉਨ੍ਹਾਂ ਨੇ ਕਿਹਾ ਕਿ ਇਸ ਮੈਡੀਕਲ ਸੰਸਥਾ ਨਾਲ ਸੰਗਰੂਰ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਜਿੱਥੇ ਵਧੀਆ ਸਿਹਤ ਸਹੂਲਤਾਂ ਮਿਲਣਗੀਆਂ ਉੱਥੇ ਹੀ ਆਰਥਕ ਹੁਲਾਰਾ ਮਿਲੇਗਾ। ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਨਿਟ ਮੰਤਰੀ ਮੀਤ ਹੇਅਰ, ਵਿਧਾਇਕ ਸੁਰਿੰਦਰ ਗੋਇਲ ਅਤੇ ਵਿਧਾਇਕਾ ਨਰਿੰਦਰ ਕੌਰ ਭਰਾਜ ਆਦਿ ਮੌਜੂਦ ਸਨ