ਪੰਜਾਬੀ ਫ਼ਿਲਮ ‘ਓਏ ਮੱਖਣਾ’ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਓਏ ਮੱਖਣ ਇੱਕ ਆਉਣ ਵਾਲੀ ਪੰਜਾਬੀ ਕਾਮੇਡੀ-ਰੋਮਾਂਸ ਫ਼ਿਲਮ ਹੈ ਜਿਸ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ। ਇਸ ਵਿੱਚ ਐਮੀ ਵਿਰਕ, ਗੁੱਗੂ ਗਿੱਲ ਅਤੇ ਤਾਨੀਆ ਨੇ ਮੁੱਖ ਕਿਰਦਾਰ ਨਿਭਾਏ ਹਨ। ਇਨ੍ਹਾਂ ਤੋਂ ਇਲਾਵਾ ਸਿੱਧੀਕਾ ਸ਼ਰਮਾ, ਸੁਖਵਿੰਦਰ ਚਾਹਲ, ਹਰਦੀਪ ਗਿੱਲ, ਤਰਸੇਮ ਪੌਲ, ਦੀਦਾਰ ਗਿੱਲ, ਸਤਵੰਤ ਕੌਰ, ਰੋਜ਼ ਜੇ. ਕੌਰ, ਮੰਜੂ ਮਾਹਲ ਤੇ ਪਰਮਿੰਦਰ ਗਿੱਲ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ‘ਓਏ ਮੱਖਣਾ’ ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ ਤੇ ਇਸ ਨੂੰ ਡਾਇਰੈਕਟ ਸਿਮਰਜੀਤ ਸਿੰਘ ਨੇ ਕੀਤਾ ਹੈ। ਦੁਨੀਆ ਭਰ ’ਚ ਇਹ ਫ਼ਿਲਮ 4 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਪੰਜਾਬੀ ਫਿਲਮ ‘ਓਏ ਮੱਖਣਾ’ ਦਾ ਦਰਸ਼ਕਾਂ ਨੂੰ ਬੇਹੱਦ ਇੰਤਜ਼ਾਰ ਹੈ। ਬਹੁਤ ਜਲਦ ਇਹ ਫਿਲ਼ਮ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਸੀ। ਫਿਲਮ ਦੀ ਕਹਾਣੀ ਜ਼ਰਾ ਵੱਖਰੀ ਹੈ। ਫਿਲਮ ਵਿੱਚ ਦਰਸ਼ਕਾਂ ਨੂੰ ਇੱਕ ਵਿਲੱਖਣ ਅਤੇ ਮਨੋਰੰਜਕ ਪ੍ਰੇਮ ਕਹਾਣੀ ਦੇਖਣ ਨੂੰ ਮਿਲੇਗੀ।
ਮੱਖਣ, ਤਾਨਿਆ ਨਾਲ ਆਪਣੀ ਜੋੜੀ ਫਿੱਟ ਕਰਨ ਲਈ ਵਾਰ ਵਾਰ ਅਜੀਬੋ ਗਰੀਬ ਤਰੀਕੇ ਅਪਣਾਉਂਦਾ ਹੈ। ਇਹ ਅਜੀਬ ਤਰੀਕਿਆਂ ਨਾਲ ਹੀ ਫਿਲਮ ਦੇ ਵਿੱਚ ਮਜ਼ੇਦਾਰ ਕਮੇਡੀ ਪੈਦਾ ਹੁੰਦੀ ਹੈ, ਜੋ ਦਰਸ਼ਕਾਂ ਦਾ ਕਾਫੀ ਮਨੋਰੰਜਨ ਕਰੇਗੀ। ਫਿਲਮ ਵਿੱਚ ਐਮੀ ਵਿਰਕ ਤੇ ਗੁੱਗੂ ਗਿੱਲ ਦਾ ਬੇਹੱਦ ਖਾਸ ਰਿਸ਼ਤਾ ਦਿਖਾਇਆ ਗਿਆ ਹੈ। ਹੁਣ ਦੇਖਣਾ ਹੋਵੇਗਾ, ਐਮੀ ਤੇ ਤਾਨਿਆ ਦੀ ਪ੍ਰੇਮ ਕਹਾਣੀ ਕਿਵੇਂ ਪੂਰੀ ਹੋਵੇਗੀ? ਕਿਵੇਂ ਆਪਣੇ ਸੁਪਨਿਆ ਦੀ ਰਾਣੀ ਨੂੰ ਐਮੀ ਪਾ ਸਕੇਗਾ? ਉਸਨੂੰ ਕਿਹੜੀਆਂ ਨਵੀਆਂ ਵਿਉਂਤ ਘੜਨੀਆਂ ਪੈਣਗੀਆਂ? ਨਾਲ ਹੀ ਚਾਚੇ-ਭਤੀਜੇ ਦੀ ਜੋੜੀ ਕੀ ਕਮਾਲ ਦਿਖਾਉਂਦੀ ਹੈ।
ਓਏ ਮੱਖਣਾ ਦੇ ਟ੍ਰੇਲਰ ਨੇ ਤਾਂ ਇੰਡਸਟਰੀ ਵਿੱਚ ਧਮਾਲ ਮਚਾ ਦਿੱਤੀ ਹੈ। ਹੁਣ ਦਰਸ਼ਕ ਫਿਲਮ ਦੀ ਕਹਾਣੀ ਨੂੰ ਲੈਕੇ ਅੰਦਾਜ਼ੇ ਲਗਾ ਰਹੇ ਨੇ ਤੇ ਬੇਸਬਰੀ ਨਾਲ 4 ਨਵੰਬਰ ਦਾ ਇੰਤਜ਼ਾਰ ਕਰ ਰਹੇ ਹਨ। ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਦਰਸ਼ਕਾਂ ਦਾ ਇਹ ਇੰਤਜ਼ਾਰ ਬਹੁਤ ਘੱਟ ਸਮੇਂ ਦਾ ਰਹਿ ਗਿਆ ਹੈ। 4 ਨਵੰਬਰ ਨੂੰ ਦਰਸ਼ਕ ਸਿਨੇਮਾ ਘਰਾਂ ‘ਚ ਜਾ ਕੇ ਇਸ ਫ਼ਿਲਮ ਦਾ ਆਨੰਦ ਲੈ ਸਕਣਗੇ। ਫਿਲਮ ਯਕੀਨੀ ਤੌਰ ‘ਤੇ ਬਹੁਤ ਸਾਰੇ ਡਰਾਮੇ, ਉਲਝਣ ਅਤੇ ਕਾਮੇਡੀ ਨਾਲ ਭਰਭੂਰ ਹੋਣ ਵਾਲੀ ਹੈ।
ਐਮੀ ਵਿਰਕ ਨੇ ਕਿਹਾ ਕਿ “ਓਏ ਮਖਨਾ ਮੇਰੇ ਦਿਲ ਦੇ ਬੇਹੱਦ ਕਰੀਬ ਹੈ ਅਤੇ ਮੇਰਾ ਮੰਨਣਾ ਹੈ ਕਿ ਦਰਸ਼ਕ ਇਸਨੂੰ ਪਸੰਦ ਕਰਨਗੇ ਕਿਉਂਕਿ ਦਰਸ਼ਕਾਂ ਦਾ ਸਭ ਤੋਂ ਵਧੀਆ ਮਨੋਰੰਜਨ ਕਰਨ ਲਈ ਸਾਰੇ ਕਲਾਕਾਰਾਂ ਵੱਲੋਂ ਆਪਣਾ ਵਧੀਆ ਪ੍ਰਦਰਸ਼ਨ ਕੀਤਾ ਗਿਆ ਹੈ।”
ਅਦਾਕਾਰਾ ਤਾਨੀਆ ਨੇ ਕਿਹਾ ਕਿ ‘ਮੈਨੂੰ ਲੱਗਦਾ ਹੈ ਕਿ ਇਹ ਵੱਖਰੀ ਸ਼ੈਲੀ ਦੀ ਫਿਲਮ ਹੈ ਜੋ ਮੈਂ ਇਸ ਸਮੇਂ ਕਰ ਰਹੀ ਹਾਂ- ਮਜ਼ੇਦਾਰ, ਕਾਮੇਡੀ ਅਤੇ ਡਰਾਮਾ। ਮੈਂ ਇਸ ਤੋਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਫ਼ਿਲਮ ਨਹੀਂ ਕੀਤੀ ਹੈ ਅਤੇ ਇਹ ਪ੍ਰਦਰਸ਼ਨ ‘ਤੇ ਆਧਾਰਿਤ ਕਿਰਦਾਰ ਹੈ। ਆਉਣ ਵਾਲੇ ਸਮੇਂ ਵਿਚ ਵੀ ਅਜਿਹੀਆਂ ਕਮਰਸ਼ੀਅਲ ਫ਼ਿਲਮਾਂ ਦਾ ਮੈਂ ਹਿੱਸਾ ਬਣਨਾ ਪਸੰਦ ਕਰਾਂਗੀ, ਸ਼ੂਟ ਵੇਲੇ ਸੈੱਟ ‘ਤੇ ਮਸਤੀ ਕਰਨਾ ਹੋਰ ਵੀ ਮਜ਼ੇਦਾਰ ਸੀ।
ਫਿਲਮ ਓਏ ਮੱਖਣਾ ‘ਚ ਐਮੀ ਵਿਰਕ ਆਪਣਾ ਓਹੀ ਅੰਦਾਜ਼ ਦਿਖਾਉਣ ਜਾ ਰਹੇ ਹਨ, ਜਿਸ ਵਿਚ ਐਮੀ ਨੂੰ ਦੇਖਣਾ ਦਰਸ਼ਕ ਬੇਹੱਦ ਪਸੰਦ ਕਰਦੇ ਹਨ। ਤਾਨਿਆ ਦੀ ਦਿੱਖ ਵੀ ਕਮਾਲ ਕਰ ਰਹੀ ਹੈ ਤੇ ਚਾਚੇ-ਭਤੀਜੇ ਦੀ ਜੋੜੀ ਤਾਂ ਫਿਲਮ ਤੋਂ ਪਹਿਲਾਂ ਹੀ ਹਿਟ ਹੋ ਗਈ ਹੈ।