ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲਏ ਗਏ ਕਈ ਅਹਿਮ ਫੈਸਲੇ, ਕੱਟੇ ਗਏ ਰਾਸ਼ਨ ਕਾਰਡ ਵੀ ਹੋਣਗੇ ਬਹਾਲ

0
120

ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਹੋਈ। ਜਿਸ ਵਿਚ ਕਈ ਅਹਿਮ ਫੈਸਲੇ ਲਏ ਗਏ। ਕੈਬਨਿਟ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕੀਤੀ। ਜਿਸ ਵਿਚ ਉਨ੍ਹਾਂ ਪੰਜਾਬ ਵਜ਼ਾਰਤ ਵੱਲੋਂ ਲਏ ਗਏ ਫੈਸਲੇ ਸਾਂਝੇ ਕੀਤੇ। ਪੰਜਾਬ ਸਰਕਾਰ ਵੱਲੋਂ ਫਰਿਸ਼ਤੇ ਸਕੀਮ ਨੂੰ ਮਨਜ਼ੂਰੀ ਦਿੱਤੀ।

ਸਾਬਕਾ ਵਿਧਵਾਵਾਂ ਦੀ ਪੈਨਸ਼ਨ 6,000 ਤੋਂ ਵਧਾ ਕੇ 10,000 ਕੀਤੀ। ਕੱਟੇ ਗਏ 10,77,000 ਰਾਸ਼ਨ ਕਾਰਡ ਬਹਾਲ ਹੋਣਗੇ। ਕੈਬਨਿਟ ਮੀਟਿੰਗ ਤੋਂ ਬਾਅਦ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਜਿੰਨੇ ਵੀ ਰਾਸ਼ਨ ਕਾਰਡ ਹਨ ਜਿਨ੍ਹਾਂ ਦੀ ਗਿਣਤੀ ਲਗਭਗ 10 ਲੱਖ 77 ਹਜ਼ਾਰ ਹੈ ਜਿਹੜੇ ਪਹਿਲਾਂ ਕਿਸੇ ਕਾਰਨ ਕਰਕੇ ਕੱਟੇ ਗਏ ਸੀ ਜਾਂ ਜਿਨ੍ਹਾਂ ਦਾ ਕੋਈ ਦਾਇਰਾ ਨਹੀਂ ਸੀ ਉਹ ਸਾਰੇ ਰਾਸ਼ਨ ਕਾਰਡਾਂ ਨੂੰ ਮੁੜ ਬਹਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਫੈਸਲੇ ਨਾਲ ਆਮ ਜਨਤਾ ਨੂੰ ਵੱਡੀ ਰਾਹਤ ਮਿਲੇਗੀ।

ਪੰਜਾਬ ਕੈਬਨਿਟ ਨੇ PPSC ਦੇ ਚੇਅਰਮੈਨ ਲਈ ਸੇਵਾ ਮੁਕਤ IPS ਅਫ਼ਸਰ ਜਤਿੰਦਰ ਸਿੰਘ ਔਲਖ ਦੇ ਨਾਮ ਨੂੰ ਮਨਜ਼ੂਰੀ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਆਟੇ ਦੀ ਡੋਰਸਟੈੱਪ ਡਲਿਵਰੀ ਜਲਦ ਸ਼ੁਰੂ ਹੋਵੇਗੀ। ਸੀਐੱਮ ਨੇ ਸੜਕ ਸੁਰੱਖਿਆ ਫੋਰਸ (SSF) ਦੀ ਲਾਂਚਿੰਗ 27 ਜਨਵਰੀ ਨੂੰ ਕਰਨ ਦਾ ਐਲਾਨ ਕੀਤਾ। ਤੀਰਥ ਯਾਤਰਾ ਯੋਜਨਾ ਨੂੰ ਲੈ ਕੇ ਮੁੱਖ ਮੰਤਰੀ ਨੇ ਖੁਸ਼ਖਬਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਰੇਲਵੇ ਪੰਜਾਬ ਨੂੰ ਟ੍ਰੇਨਾਂ ਦੇਣ ਲਈ ਤਿਆਰ ਹੋ ਗਿਆ ਹੈ।

ਰਾਮਲਲਾ ਪ੍ਰਾਣ-ਪ੍ਰਤਿਸ਼ਠਾ ਦੇ ਮੌਕੇ ‘ਤੇ ਪੰਜਾਬ ‘ਚ 22 ਜਨਵਰੀ ਨੂੰ ਛੁੱਟੀ ਨਾ ਕਰਨ ‘ਤੇ ਸੀਐੱਮ ਨੇ ਸਪਸ਼ੱਟੀਕਰਨ ਦਿੰਦਿਆਂ ਕਿਹਾ ਕਿ ਲਾਈਵ ਟੈਲੀਕਾਸਟ ਲਈ ਛੁੱਟੀ ਦੀ ਲੋੜ ਨਹੀਂ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜਾਤ-ਪਾਤ ਦੀ ਸਿਆਸਤ ਨਹੀਂ ਕਰਦੀ।

26 ਜਨਵਰੀ ਤੋਂ ਪੰਜਾਬ ਦੇ ਸਾਰੇ ਸਬ ਡਵੀਜ਼ਨ ਤੇ ਜ਼ਿਲ੍ਹਾ ਹਸਪਤਾਲਾਂ ਦੇ ਅੰਦਰੋਂ ਦਵਾਈਆਂ ਮਿਲਣਗੀਆਂ। ਕੋਈ ਵੀ ਡਾਕਟਰ ਬਾਹਰੋਂ ਦਵਾਈ ਨਹੀਂ ਲਿਖ ਸਕੇਗਾ। ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲ ‘ਚ ਦਵਾਈ ਖ਼ਤਮ ਹੁੰਦੀ ਵੀ ਹੈ ਤਾਂ ਡਾਕਟਰ ਆਪ ਦਵਾਈ ਲਿਆਵੇਗਾ ਨਾ ਕਿ ਮਰੀਜ਼ ਬਾਹਰ ਜਾਵੇਗਾ।

ਇਸਦੇ ਨਾਲ ਹੀ CM ਮਾਨ ਨੇ ਕਿਹਾ ਕਿ ਹੁਣ ਸਾਰੇ ਸਰਕਾਰੀ ਹਸਪਤਾਲਾਂ ‘ਚ ਐਕਸਰੇ ਤੇ ਅਲਟਰਾਸਾਊਂਡ ਫਰੀ ਹੋਣਗੇ ਤੇ ਜੇਕਰ ਕਿਸੇ ਹਸਪਤਾਲ ‘ਚ ਮਸ਼ੀਨ ਨਹੀਂ ਹੋਵੇਗੀ ਤਾਂ ਪ੍ਰਾਈਵੇਟ ਹਸਪਤਾਲ ‘ਚ ਐਕਸਰੇ ਤੇ ਅਲਟਰਾਸਾਊਂਡ ਜੇਕਰ ਕਰਵਾਉਣੇ ਪਏ ਤਾਂ ਉਨ੍ਹਾਂ ਦਾ ਖਰਚਾ ਪੰਜਾਬ ਸਰਕਾਰ ਖੁਦ ਚੁੱਕੇਗੀ।

ਇਸ ਦੇ ਹੀ ਉਨ੍ਹਾਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਹਾ ਕਿ ਪੰਜਾਬ ਹੀਰੋ ਬਣੇਗਾ।ਆਮ ਆਦਮੀ ਪਾਰਟੀ ਦੇ ਪੱਖ ‘ਚ 13-0 ਰਹੇਗਾ।ਪਾਰਟੀ ਕੋਲ 13 ਸੀਟਾਂ ਪ੍ਰਾਪਤ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ 26 ਜਨਵਰੀ ਨੂੰ ਪੰਜਾਬ ਦੇ ਵਿਰਸੇ ਤੇ ਸ਼ਹੀਦਾਂ ਨਾਲ ਜੁੜੀਆਂ ਝਾਂਕੀਆ ਲੁਧਿਆਣਾ ਵਿਖੇ ਦਿਖਾਈਆਂ ਜਾਣਗੀਆਂ।

ਪੰਜਾਬ ਮੰਤਰੀ ਮੰਡਲ ਦੀ ਅੱਜ ਹੋਈ ਮੀਟਿੰਗ ਵਿੱਚ ਅਧਿਆਪਕਾਂ ਦੀ ਬਦਲੀ ਦੀ ਨੀਤੀ ‘ਚ ਬਦਲਾਅ ਕਰਦੇ ਹੋਏ ਨਵੀਂ ਨੀਤੀ ‘ਤੇ ਮੋਹਰ ਲਗਾ ਦਿੱਤੀ ਗਈ ਹੈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਅਧਿਆਪਕਾ ਦੀ ਨੀਤੀ ਨੂੰ ਸੋਖਾ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਜਿਹੜੇ ਅਧਿਆਪਕ ਜਾਂ ਉਨ੍ਹਾਂ ਦੇ ਕੋਈ ਪਰਿਵਾਰ ਦਾ ਮੈਂਬਰ ਗੰਭੀਰ ਬਿਮਾਰੀ ਦਾ ਪੀੜਤ ਹੈ ਜਿਸ ਦੀ ਅਧਿਆਪਕ ਨੂੰ ਦੇਖਭਾਲ ਕਰਨੀ ਪੈਂਦੀ ਹੈ ਤਾਂ ਹੁਣ ਅਧਿਆਪਕਾਂ ਨੂੰ ਪੋਰਟਲ ਖੋਲ੍ਹਣ ਦੀ ਉਡੀਕ ਨਹੀਂ ਕਰਨੀ ਪਵੇਗੀ, ਅਧਿਆਪਕ ਆਪਣੀ ਅਰਜ਼ੀਆਂ ਦੇ ਕੇ ਜਦੋਂ ਵੀ ਬਦਲੀ ਕਰਵਾ ਸਕਦੇ ਹਨ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਯੋਗਸ਼ਾਲਾਵਾਂ ਨੂੰ 15 ਨਵੇਂ ਸ਼ਹਿਰਾਂ ਤੱਕ ਵਧਾਇਆ ਜਾਵੇਗਾ।

LEAVE A REPLY

Please enter your comment!
Please enter your name here