(Deepak Sood Fatehgarh Sahib ) ਮਸ਼ਹੂਰ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਨਾਲ ਜੁੜੀ ਖਬਰ ਸਾਹਮਣੇ ਆਈ ਹੈ।ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮੁਕਾਰੋਂਪੁਰ ਵਿਖੇ ਮਸ਼ਹੂਰ ਕਲਾਕਾਰ ਸਤਵਿੰਦਰ ਬੁੱਗਾ ਤੇ ਦਵਿੰਦਰ ਭੋਲਾ ਦੋਵਾਂ ਭਰਾਵਾਂ ਵਿਚਕਾਰ ਝਗੜਾ ਹੋ ਗਿਆ ਹੈ।ਇਸ ਲੜਾਈ ਦੌਰਾਨ ਉਹ ਡਾਕਟਰੀ ਸਹਾਇਤਾ ਲਈ ਡਾਕਟਰ ਕੋਲ ਵੀ ਗਏ।

ਡਾਕਟਰ ਨੇ ਦੱਸਿਆ ਕਿ ਦਵਿੰਦਰ ਭੋਲਾ ਇਲਾਜ ਲਈ ਆਏ ਸਨ ਡਾਕਟਰੀ ਸਹਾਇਤਾ ਦੇ ਕੇ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਵਿਖੇ ਰੈਫਰ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਅਮਰਜੀਤ ਕੌਰ ਨੂੰ ਮੁੱਢਲੀ ਸਹਾਇਤਾ ਦੇ ਕੇ ਰੈਫਰ ਕਰ ਦਿੱਤਾ ਗਿਆ ਸੀ।

ਡੀਐਸ ਪੀ ਮੋਹਿਤ ਸਿੰਘਰਾ ਬੱਸੀ ਪਠਾਣਾ ਨੇ ਦੱਸਿਆ ਕਿ ਸਤਵਿੰਦਰ ਬੁੱਗਾ ਤੇ ਦਵਿੰਦਰ ਭੋਲਾ ਵਿਚਕਾਰ ਝਗੜਾ ਹੋਣ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਮੌਕੇ ਤੇ ਐਸਐਚ ਓ ਪਹੁੰਚੇ ਸਨ ਜਿਸ ਤੋਂ ਬਾਅਦ ਦਵਿੰਦਰ ਭੋਲਾ ਤੇ ਉਸਦੀ ਪਤਨੀ ਨੂੰ ਖੇੜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਵਿਖੇ ਰੈਫਰ ਕਰ ਦਿੱਤਾ ਸੀ ਜਿੱਥੇ ਅਮਰਜੀਤ ਕੌਰ ਦੀ ਹਾਲਤ ਖਰਾਬ ਹੋਣ ਕਾਰਨ 32 ਹਸਪਤਾਲ ਵਿੱਚ ਰੈਫਰ ਕਰ ਦਿੱਤਾ ਸੀ ਪਰੰਤੂ ਰਸਤੇ ਵਿੱਚ ਹੀ ਅਮਰਜੀਤ ਕੌਰ ਦੀ ਮੌਤ ਹੋ ਗਈ। ਡੀਐਸਪੀ ਮੋਹਿਤ ਸਿੰਘਲਾ ਨੇ ਦੱਸਿਆ ਕਿ ਪੋਸਟਮਾਰਟਮ ਹੋਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here