ਪੰਜਾਬ ਸਮੇਤ ਪੂਰੇ ਉੱਤਰ ਭਾਰਤ ‘ਚ ਕੜਾਕੇ ਦੀ ਠੰਡ ਨਾਲ ਸੰਘਣੀ ਧੁੰਦ ਤੇ ਕੋਹਰਾ ਵੀ ਪੈ ਰਿਹਾ ਹੈ। ਪੰਜਾਬ, ਹਰਿਆਣਾ ਤੇ ਦਿੱਲੀ ਸਮੇਤ ਕਈ ਸੂਬਿਆਂ ਵਿਚ ਕੜਾਕੇ ਦੀ ਠੰਡ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਸ਼ੁੱਕਰਵਾਰ ਨੂੰ ਸੰਘਣੀ ਧੁੰਦ ਦੇ ਨਾਲ ਸੀਤ ਦਿਨ ਦੀ ਸਥਿਤੀ ਬਣੀ ਰਹੀ।

ਮੌਸਮ ਵਿਭਾਗ ਅਨੁਸਾਰ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਸ਼ੁੱਕਰਵਾਰ ਰਿਹਾ ਤੇ ਪਾਰ 1.4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਅੰਮ੍ਰਿਤਸਰ ਸੂਬੇ ਦਾ ਸਭ ਤੋਂ ਠੰਡਾ ਜ਼ਿਲ੍ਹਾ ਰਿਹਾ। ਉਥੇ ਤਾਪਮਾਨ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਸਾਧਾਰਨ ਤੋਂ 3 ਡਿਗਰੀ ਘੱਟ ਸੀ। ਵਿਜ਼ੀਬਿਲਟੀ ਵੀ ਜ਼ੀਰੋ ਰਹੀ।

ਸੂਬੇ ਦੇ 8 ਸ਼ਹਿਰਾਂ ਦਾ ਨਿਊਨਤਮ ਤਾਪਮਾਨ 5 ਡਿਗਰੀ ਤੋਂ ਘੱਟ ਰਿਹਾ। ਹਰਿਆਣਾ ਦੇ ਹਿਸਾਰ ਵਿਚ ਤਾਪਮਾਨ (0.4 ਡਿਗਰੀ) ਜ਼ੀਰੋ ਦੇ ਕਰੀਬ ਪਹੁੰਚ ਗਿਆ। ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਲੋਹੜੀ ‘ਤੇ ਸੰਘਣੀ ਧੁੰਦ ਦਾ ਰੈੱਡ ਅਲਰਟ ਵੀ ਜਾਰੀ ਕਰ ਦਿੱਤਾ ਹੈ। 16 ਜਨਵਰੀ ਤੱਕ ਮੌਸਮ ਇੰਝ ਹੀ ਰਹੇਗਾ।

ਅੰਮ੍ਰਿਤਸਰ, ਲੁਧਿਆਣਾ, ਫਰੀਦਕੋਟ ਤੇ ਬਠਿੰਡਾ ਵਿਚ ਇਸ ਸਰਦੀ ਦੇ ਸੀਜ਼ਨ ਵਿਚ ਪਹਿਲੀ ਵਾਰ ਵਿਜ਼ੀਬਿਲਟੀ ਜ਼ੀਰੋ ਰਹੀ। ਹੋਰ ਜ਼ਿਲ੍ਹਿਆਂ ਵਿਚ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਰਹੀ।

LEAVE A REPLY

Please enter your comment!
Please enter your name here