ਪਰੀਖਿਆ ਦੇ ਡਰ ਨੂੰ ਮਨ ‘ਚੋਂ ਕੱਢ ਕੇ ਕਰੋ ਤਿਆਰੀ, ਪਰੀਖਿਆ ਦੇ ਦਿਨਾਂ ‘ਚ ਨਾ ਹੋਵੋ ਪੈਨਿਕ

0
8

ਪਰੀਖਿਆਵਾਂ ਦੇ ਦਿਨ ਸ਼ੁਰੂ ਹੋ ਚੁੱਕੇ ਹਨ ਤੇ ਅਕਸਰ ਹੀ ਪਰੀਖਿਆ ਦਾ ਨਾਮ ਸੁਣਕੇ ਸਟੂਡੈਂਟਸ ਨੂੰ ਡਰ ਲੱਗਣ ਲੱਗ ਜਾਂਦਾ ਹੈ, ਉਹ ਪੈਨਿਕ ਹੋਣਾ ਸ਼ੁਰੂ ਹੋ ਜਾਂਦੇ ਹਨ ਤੇ ਕਈ ਵਾਰ ਤਾਂ ਤਿਆਰੀ ਹੋਣ ਦੇ ਬਾਵਜੂਦ ਵੀ ਪਰੀਖਿਆ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦੇ। ਦਸੰਬਰ ਦੇ ਮਹੀਨੇ ਵਿੱਚ ਡੇਟਸ਼ੀਟ ਮਿਲਦੇ ਹੀ ਸਟੂਡੈਂਟਸ ਲਈ ਤਾਂ ਜੰਗ ਵਾਲਾ ਮਾਹੌਲ ਬਣ ਜਾਂਦਾ ਹੈ।

ਕਈ ਸਟੂਡੈਂਟਸ ਤਾਂ ਡਿਪਰੈਸ਼ਨ ਵਿਚ ਹੀ ਚਲੇ ਜਾਂਦੇ ਹਨ। ਪਰ ਪਰੀਖਿਆ ਨੂੰ ਹਊਆ ਬਣਾਉਣ ਦੀ ਲੋੜ ਨਹੀਂ ਹੈ ਬਲਕਿ ਰਿਲੈਕਸ ਹੋਕੇ ਸ਼ਾਂਤ ਮਨ ਨਾਲ ਤਿਆਰੀ ਕਰਨੀ ਚਾਹੀਦੀ ਹੈ। ਨੈਸ਼ਨਲ ਅਵਾਰਡੀ ਪ੍ਰਿੰਸੀਪਲ ਡਾ. ਵੰਦਨਾ ਸ਼ਾਹੀ ਨੇ ਆਪਣੇ ਤਜੁਰਬੇ ਦੇ ਅਧਾਰ ‘ਤੇ ਵਿਚਾਰ ਦੱਸੇ ਹਨ। ਜਿਸ ਨਾਲ ਉਨ੍ਹਾਂ ਨੇ ਸਟੂਡੈਂਟਸ ਨੂੰ ਪਰੀਖਿਆ ਦੇ ਡਰ ਨੂੰ ਦੂਰ ਕਰਨ ਦੇ ਤਰੀਕੇ ਦੱਸੇ ਹਨ।

ਘਰ ਵਿੱਚ ਵੱਡੇ ਵਡੇਰਿਆਂ ਵੱਲੋਂ ਬੱਚਿਆਂ ਨੂੰ ਚੰਗੇ ਨੰਬਰ ਲੈ ਕੇ ਆਉਣ ਦਾ ਫਾਰਮਾਨ ਜਾਰੀ ਕਰ ਦਿੱਤਾ ਜਾਂਦਾ ਹੈ। ਇਸ ‘ਤੇ ਬੱਚੇ ਬਿਨਾ ਕੋਈ ਯੋਜਨਾ ਬਣਾਏ ਸਾਰੇ ਹੀ ਸਬਜੈਕਟਸ ਦਾ ਰੱਟਾ ਲਗਾਉਣ ਲੱਗ ਜਾਂਦੇ ਹਨ। ਜਦਕਿ ਸਿੱਖਿਆ ਦੀ ਨਵੀਂ ਨੀਤੀ ਮੁਤਾਬਿਕ ਕੇਵਲ ਮਹੱਤਪੂਰਨ ਪ੍ਰਸ਼ਨਾਂ ਨੂੰ ਰੱਟਣ ਨਾਲ ਪਰੀਖਿਆ ਵਿੱਚ ਸਫਲ ਨਹੀਂ ਹੋਇਆ ਜਾ ਸਕਦਾ।

ਹੁਣ ਸਵਾਲ ਇਹ ਉੱਠਦਾ ਹੈ ਹੈ ਕਿ ਇਨ੍ਹਾਂ ਹਾਲਾਤਾਂ ‘ਚ ਸਟੂਡੈਂਟਸ ਕਿ ਕਰਨ? ਮਾਨਯੋਗ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਮੰਨਣਾ ਹੈ ਕਿ ਪਰੀਖਿਆ ਦੇ ਦਿਨਾਂ ਵਿੱਚ ਸਟੂਡੈਂਟਸ ਦੇ ਘਰ ‘ਚ ਤਿਓਹਾਰ ਵਰਗਾ ਮਾਹੌਲ ਹੋਣਾ ਚਾਹੀਦਾ।ਮਾਤਾ-ਪਿਤਾ ਨੂੰ ਸਟੂਡੈਂਟਸ ਵੱਲੋਂ ਸਾਰਾ ਸਾਲ ਕੀਤੀ ਗਈ ਮਿਹਨਤ ਨੂੰ ਇਕ ਦਿਸ਼ਾ ਦੇਣ ਲਈ ਹੱਲਾਸ਼ੇਰੀ ਦੇਣੀ ਚਾਹੀਦੀ।

ਜਿਵੇਂ ਕੋਈ ਪੰਛੀ ਉੱਚਾਈ ਤੋਂ ਡਿੱਗਣ ਦੇ ਡਰ ਨੂੰ ਮਨ ਤੋਂ ਕੱਢ ਕੇ ਆਪਣੀ ਜਿੰਦਗੀ ਦੀ ਪਹਿਲੀ ਉਡਾਰੀ ਭਰਦਾ ਹੈ, ਉਸੇ ਤਰਾਂ ਸਟੂਡੈਂਟ ਨੂੰ ਪਰੀਖਿਆ ਦੇ ਡਰ ਨੂੰ ਮਨ ਚੋਂ ਕੱਢ ਕੇ ਸਫਲਤਾ ਦੀ ਪਹਿਲੀ ਉਡਾਰੀ ਭਰਨੀ ਹੋਵੇਗੀ। ਤਾਂ ਹੀ ਉਹ ਇਸ ਸੰਸਾਰ ਰੂਪੀ ਆਕਾਸ਼ ਨੂੰ ਆਪਣੇ ਖੰਭਾਂ ਨਾਲ ਨਾਪ ਸਕੇਗਾ। ਕਿਉਂਕਿ ਡਰ ਦੇ ਅੱਗੇ ਹਮੇਸ਼ਾ ਜਿੱਤ ਹੁੰਦੀ ਹੈ।

* ਸਬ ਤੋਂ ਪਹਿਲਾਂ ਨਿਰਧਾਰਿਤ ਪਾਠਕ੍ਰਮ ਦੇ ਮੁਤਾਬਿਕ ਇਕ ਯੋਜਨਾਬੱਧ ਤਰੀਕੇ ਨਾਲ ਪਰੀਖਿਆ ਦੀ ਤਿਆਰੀ ਸ਼ੁਰੂ ਕਰਨੀ ਹੋਵੇਗੀ।
* 8-10 ਘੰਟੇ ਲਗਾਤਾਰ ਬੈਠ ਕੇ ਰੱਟਾ ਲਗਾਉਣ ਦੀ ਬਜਾਏ ਹਰ ਇੱਕ ਵਿਸ਼ੇ ਦਾ ਇਕ ਨਿਯਮਤ ਅੰਤਰਾਲ ਦੇ ਕੇ ਗੰਭੀਰਤਾ ਨਾਲ ਪੜ੍ਹੋ।
* ਪਰੀਖਿਆ ਦੇ ਦਿਨਾਂ ਵਿੱਚ ਖਾਣ-ਪੀਣ ਦਾ ਖਾਸ ਧਿਆਨ ਰੱਖਣ ਤੇ ਨੀਂਦ ਜ਼ਰੂਰ ਪੂਰੀ ਕਰਨ।
* ਕੰਸਟ੍ਰੇਸ਼ਨ ਨੂੰ ਵਧਾਉਣ ਲਈ ਮੇਡੀਟੇਸ਼ਨ ਤੇ ਯੋਗਾ ਕਰਨ।
* ਆਪਣਾ ਮਨਪਸੰਦ ਸੰਗੀਤ ਸੁਨਣ, ਪਰਿਵਾਰ ਅਤੇ ਫ੍ਰੈਂਡਜ਼ ਨਾਲ ਟਾਈਮ ਬਿਤਾਉਣ।
* ਤਿਆਰੀ ਕਰਦੇ ਸਮੇਂ ਹਰੇਕ ਪਾਠ ਦਾ ਮਾਈਂਡ ਮਾਪ ਬਣਾਉਣ ਅਤੇ ਮਹੱਤਪੂਰਨ ਫਾਰਮੂਲੇ , ਤਰੀਕਾਂ ‘ਤੇ ਸਾਇੰਸ ਦੇ ਸਟਿਕੀ ਨੋਟਿਸ ਬਣਾਕੇ ਰਿਵਾਈਜ ਕਰਨ।
* ਇਹ ਮਨੋਵੇਗਾਇਨਿਕ ਤੱਥ ਹੈ ਕਿ ਸ਼ੁਰੂਆਤ ਦੇ ਮਹੀਨੇ ਵਿਚ ਤਿਆਰ ਕੀਤੇ ਗਏ ਪਾਠ ਦੀ ਜੇਕਰ ਨਿਯਮਿਤ ਅੰਤਰਾਲ ਤੇ ਰਿਿਵਜਨ ਨਾ ਕੀਤੀ ਜਾਵੇ ਤਾਂ ਸਟੂਡੈਂਟ ਉਸ ਪਾਠ ਨੂੰ ਸੈੱਲ ਦੇ ਅਖੀਰ ਤੱਕ 80 ਫੀਸਦੀ ਭੁੱਲ ਜਾਂਦਾ ਹੈ। ਇਸਲਈ ਰਿਵੀਜਨ ਦਾ ਪਰੀਖਿਆ ਦੀ ਤਿਆਰੀ ਦੌਰਾਨ ਖਾਸ ਧਿਆਨ ਦੇਣ।
* ਪੜ੍ਹਾਈ ‘ਚ ਆਪਣੇ ਸ਼ੰਕੇ ਦੂਰ ਕਰਣ ਲਈ ਆਪਣੇ ਦੋਸਤਾਂ, ਟੀਚਰਾਂ ਅਤੇ ਪੇਰੇਂਟਸ ਦੀ ਮਦਦ ਲੈਣ।
* ਪਰੀਖਿਆ ਦੇ ਦਿਨਾਂ ਵਿੱਚ ਮਨ ਨੂੰ ਸ਼ਾਂਤ ਰੱਖੋ। ਮਨ ਨੂੰ ਤਰੋਤਾਜਾ ਕਰਣ ਲਈ ਸੈਰ ਕਰਣ ਜਾਓ ਜਾਂ ਹੋਰ ਐਕਟਿਿਵਟੀਜ਼ ਨਾਲ ਅਪਣਾ ਮਨੋਰੰਜਨ ਕਰੋ।
* ਪਰੀਖਿਆ ਦੇ ਕੁਝ ਪਲ ਪਹਿਲਾਂ ਦੀ ਹੜਬੜਾਹਟ ਤੋਂ ਬੱਚਣ ਲਈ ਇੱਕ ਰਾਤ ਪਹਿਲਾਂ ਹੀ ਅਪਣਾ ਜ਼ਰੂਰੀ ਸਮਾਨ ਰੱਖ ਲੈਣ।
* ਪੂਰੇ ਆਤਮਵਿਸ਼ਵਾਸ ਅਤੇ ਤਿਆਰੀ ਨਾਲ ਪਰੀਖਿਆ ਦੇ ਦਿਨ ਆਪਣੀ ਬੈਸਟ ਪਰਫੌਰਮੰਸ ਦੇਣ।

LEAVE A REPLY

Please enter your comment!
Please enter your name here