ਬਰਜਿੰਦਰ ਸਿੰਘ ਪਰਵਾਨਾ ਨਾਲ ਜੁੜੀ ਅਹਿਮ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪਟਿਆਲਾ ਹਿੰਸਾ ਮਾਮਲੇ ‘ਚ ਬਰਜਿੰਦਰ ਸਿੰਘ ਪਰਵਾਨਾ ਨੂੰ ਜ਼ਮਾਨਤ ਮਿਲ ਗਈ ਹੈ। ਦੱਸ ਦਈਏ ਕਿ ਪਟਿਆਲਾ ਅਦਾਲਤ ਵਲੋਂ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਗਈ ਹੈ। ਪੁਲਿਸ ਵਲੋਂ ਕਾਲੀ ਮਾਤਾ ਮੰਦਿਰ ਕੋਲ 29 ਅਪ੍ਰੈਲ ਨੂੰ ਹੋਈ ਹਿੰਸਾ ‘ਚ ਬਰਜਿੰਦਰ ਪਰਵਾਨਾ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਸੀ।
ਦੱਸ ਦਈਏ ਕਿ ਉਸ ਸਮੇਂ ਸ਼ਿਵ ਸੈਨਾ ਤੇ ਸਿੱਖ ਜਥੇਬੰਦੀਆਂ ਆਹਮੋ –ਸਾਹਮਣੇ ਹੋ ਗਏ ਸਨ।ਇਸ ਦੌਰਾਨ ਪੁਲਿਸ ਵਲੋਂ ਹਵਾਈ ਫਾਇਰ ਵੀ ਕੀਤੇ ਗਏ ਸਨ।ਪੁਲਿਸ ਵਲੋਂ ਬਰਜਿੰਦਰ ਸਿੰਘ ਪਰਵਾਨਾ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਸੀ।