ਚੰਡੀਗੜ੍ਹ : ਹੱਲੋਮਾਜਰਾ ਤੋਂ ਇੱਕ ਸ਼ਰਮਸਾਰ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਇੱਕ 8 ਸਾਲ ਦੀ ਬੱਚੀ ਲਾਪਤਾ ਹੋ ਗਈ ਸੀ। ਜਿਸਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਹੱਲੋਮਾਜਰਾ ਤੋਂ ਲਾਪਤਾ ਹੋਈ 8 ਸਾਲਾ ਬੱਚੀ ਨੂੰ ਤਿੰਨ ਦਿਨਾਂ ਤੱਕ ਚੰਡੀਗੜ੍ਹ ਪੁਲਿਸ ਤਾਂ ਨਹੀਂ ਲੱਭ ਸਕੀ ਪਰ ਬੱਚੀ ਦੀ ਲਾਸ਼ ਐਤਵਾਰ ਰਾਤ ਉਸ ਦੇ ਘਰ ਤੋਂ ਮਹਿਜ਼ 500 ਮੀਟਰ ਦੀ ਦੂਰੀ ’ਤੇ ਮਿਲੀ। ਬੱਚੀ ਦੀ ਲਾਸ਼ ਕੂੜੇ ਦੇ ਢੇਰ ਵਿਚ ਪਈ ਮਿਲੀ।

ਦੱਸਿਆ ਜਾ ਰਿਹਾ ਹੈ ਕਿ ਬੱਚੀ ਦੇ ਬੁੱਲ੍ਹਾਂ ਤੇ ਗੁਪਤ ਅੰਗਾਂ ’ਤੇ ਦੰਦਾਂ ਨਾਲ ਕੱਟਣ ਦੇ ਨਿਸ਼ਾਨ ਮਿਲੇ ਹਨ। ਬੱਚੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬੱਚੀ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਕਤਲ ਕੀਤਾ ਗਿਆ ਹੈ।

ਸੈਕਟਰ-31 ਥਾਣਾ ਪੁਲਿਸ ਨੇ ਬੱਚੀ ਦੀ ਲਾਸ਼ ਸੈਕਟਰ-16 ਦੇ ਜਨਰਲ ਹਸਪਤਾਲ ਵਿਚ ਰਖਵਾ ਦਿੱਤੀ। ਪੁਲਿਸ ਅਨੁਸਾਰ ਮੰਗਲਵਾਰ ਨੂੰ ਬੱਚੀ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੋਸਟਮਾਰਟਮ ਰਿਪੋਰਟ ਆਉਣ ‘ਤੇ ਹੀ ਜਬਰ-ਜ਼ਿਨਾਹ ਅਤੇ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।

LEAVE A REPLY

Please enter your comment!
Please enter your name here