ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਕੋਠੀ ਦੀ ਮੁਰੰਮਤ ਨੂੰ ਲੈ ਕੇ ਵਾਇਰਲ ਹੋ ਰਹੀ ਲਿਸਟ ਨਿਕਲੀ ਫੇਕ

0
2527

ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕਈ ਅਜਿਹੀਆਂ ਚੀਜ਼ਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਬਾਰੇ ਲੋਕ ਸੱਚ ਸਮਝੇ ਬਿਨਾਂ ਹੀ ਉਨ੍ਹਾਂ ਨੂੰ ਅੱਗੇ ਭੇਜ ਦਿੰਦੇ ਹਨ। ਹੁਣ ਅਜਿਹੀ ਹੀ ਇੱਕ ਲਿਸਟ ਵਾਇਰਲ ਹੋ ਰਹੀ ਹੈ ਜਿਸ ‘ਤੇ ਪੰਜਾਬ ਦੇ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਦੇ ਦਸਤਖਤ ਹਨ ਅਤੇ ਉਹ ਆਪਣੀ ਕੋਠੀ ਦਾ ਨਵੀਨੀਕਰਨ ਕਰਨ ਲਈ ਕਹਿ ਰਹੇ ਹਨ। ਕਈ ਲੋਕ ਇਸ ਨੂੰ ਸੱਚ ਵੀ ਮੰਨ ਰਹੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਇਹ ਲਿਸਟ ਫੇਕ ਹੈ। ਦਰਅਸਲ ਇਸ ਸੂਚੀ ਵਿੱਚ ਗਗਨ ਮਾਨ ਦੇ ਦਸਤਖਤ ਨਾਲ ਦੱਸਿਆ ਗਿਆ ਹੈ ਕਿ ਕੋਠੀ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਬਦਲੀਆਂ ਜਾਣੀਆਂ ਹਨ।

ਸੂਚੀ ਵਿੱਚ ਲਿਖਿਆ ਗਿਆ ਹੈ ਕਿ ਕੋਠੀ ਦੇ ਫਰਸ਼ ਦੀਆਂ ਟਾਈਲਾਂ ਬਦਲੀਆਂ ਜਾਣ, ਪੌੜੀਆਂ ਦੀ ਗਰਿੱਲ ਵੀ ਬਦਲੀ ਜਾਵੇ, ਬੈੱਡਰੂਮਾਂ ਦਾ ਨਵੀਨੀਕਰਨ ਕੀਤਾ ਜਾਵੇ, ਕੋਠੀ ਦੀਆਂ ਸਾਰੀਆਂ ਪਾਇਪਾਂ ਨੂੰ ਕਵਰ ਕੀਤਾ ਜਾਵੇ, ਕੋਠੀ ਦੇ ਸਾਰੇ ਕਪਬੋਰਡ ਰਿਪੇਅਰ ਕੀਤੇ ਜਾਣ, ਸਾਰੇ ਕਮਰਿਆਂ ਵਿੱਚ 65 ਇੰਚ ਦੇ ਟੀ.ਵੀ. ਲਗਵਾਏ ਜਾਣ। ਆਓ ਤੁਹਾਨੂੰ ਦਿਖਾਉਂਦੇ ਹਾਂ ਉਹ ਲਿਸਟ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

LEAVE A REPLY

Please enter your comment!
Please enter your name here