ਕੈਨੇਡਾ ‘ਚ 5 ਪੰਜਾਬੀ ਨੌਜਵਾਨ ਡਰੱਗਜ਼ ਮਾਮਲੇ ‘ਚ ਗ੍ਰਿਫ.ਤਾਰ

0
101

ਕੈਨੇਡਾ ਵਿਚ 5 ਪੰਜਾਬੀ ਨੌਜਵਾਨਾਂ ਨੂੰ ਡਰੱਗਸ ਤੇ ਨਾਜਾਇਜ਼ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਸਪੈਸ਼ਲਾਈਜਡ ਇਨਫੋਰਸਮੈਂਟ ਬਿਊਰੋ ਟੀਮ ਨੇ ਇਹ ਕਾਰਵਾਈ ਕੀਤੀ ਹੈ।

ਨੌਜਵਾਨਾਂ ਦੀ ਪਛਾਣ ਅਮਨਦੀਪ ਸਿੰਘ, ਰਮਨਪ੍ਰੀਤ ਸਿੰਘ, ਮਨਿੰਦਰ ਸਿੰਘ, ਸਵਰਨਪ੍ਰੀਤ ਸਿੰਘ ਤੇ ਜੋਬਨਪ੍ਰੀਤ ਸਿੰਘ ਵਜੋਂ ਹੋਈ ਹੈ।ਇਨ੍ਹਾਂ ਨੌਜਵਾਨਾਂ ‘ਤੇ ਪਹਿਲਾਂ ਤੋਂ ਹੀ ਪੁਲਿਸ ਦੀ ਨਜ਼ਰ ਸੀ ਤੇ ਇਨ੍ਹਾਂ ਦੇ ਨਾਂ ਪਹਿਲਾਂ ਕੁਝ ਮਾਮਲਿਆਂ ਵਿਚ ਵੀ ਸਾਹਮਣੇ ਆਏ ਸਨ।

ਪੁਲਿਸ ਵੱਲੋਂ ਚੇਤਾਵਨੀਆਂ ਦੇ ਬਾਵਜੂਦ ਉਹ ਨਸ਼ੇ ਦੇ ਮਾਮਲਿਆਂ ਵਿਚ ਸ਼ਾਮਲ ਪਾਏ ਗਏ। ਪੁਲਿਸ ਟੀਮਾਂ ਨੇ ਵਾਨ, ਓਂਟਾਰੀਓ ਵਿਚ ਘਰਾਂ ਵਿਚ ਛਾਪੇਮਾਰੀ ਕੀਤੀ ਅਤੇ ਇਕ ਸਥਾਨ ਤੋਂ 3 ਅਤੇ 2 ਹੋਰਾਂ ਨੂੰ ਦੂਜੇ ਸਥਾਨ ਤੋਂ ਗ੍ਰਿਫਤਾਰ ਕੀਤਾ। ਪੀਲ ਰੀਜਨਲ ਪੁਲਿਸ ਵਲੋਂ ਅਜਿਹੇ ਨੌਜਵਾਨਾਂ ਵਿਰੁਧ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ।

LEAVE A REPLY

Please enter your comment!
Please enter your name here