ਅੰਮ੍ਰਿਤਸਰ ਸ਼ਹਿਰ ਤੋਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁਲਜ਼ਮ ਗੈਂਗਸਟਰ ਜਗਰੂਪ ਰੂਪਾ ਤੇ ਮਨੂੰ ਕੁੱਸਾ ਦਾ ਪੁਲਿਸ ਨਾਲ ਮੁਕਾਬਲਾ ਹੋ ਰਿਹਾ ਹੈ। ਮੀਡੀਆ ਰਿਪੋਰਟ ਅਨੁਸਾਰ ਦੋਵਾਂ ਪਾਸਿਆਂ ਤੋਂ ਫਾਇਰਿੰਗ ਹੋ ਰਹੀ ਹੈ। ਦੋਵਾਂ ਗੈਂਗਸਟਰਾਂ ਨੂੰ ਪੁਲਿਸ ਸਿੱਧੂ ਮੂਸੇਵਾਲਾ ਕਤਲ ਕਾਂਡ ਲਈ ਤਲਾਸ਼ ਕਰ ਰਹੀ ਸੀ। ਇਹ ਮੁਕਾਬਲਾ ਅਟਾਰੀ ਦੇ ਕੋਲ ਪਿੰਡ ਭਕਨਾ ਵਿਖੇ ਹੋ ਰਿਹਾ ਹੈ। ਸੂਤਰਾਂ ਅਨੁਸਾਰ ਇੱਕ ਗੈਂਗਸਟਰ ਮਾਰਿਆ ਗਿਆ ਹੈ। ਐਂਟੀ ਟਾਸਕ ਫੋਰਸ ਵਲੋਂ ਇਨ੍ਹਾਂ ਦੋਵਾਂ ਗੈਂਗਸਟਰਾਂ ਦੀ ਲਗਾਤਾਰ ਤਲਾਸ਼ ਕੀਤੀ ਜਾ ਰਹੀ ਸੀ।
ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਅਧੀਨ ਆਉਂਦੇ ਖੇਤਰ ਭਕਨਾ ਤੋਂ ਹੁਸ਼ਿਆਰ ਨਗਰ ਲਿੰਕ ਸੜਕ ਤੇ ਸਥਿਤ ਇਕ ਬਾਹਰਵਾਰ ਡੇਰੇ ਤੇ ਪੁਲਿਸ ਨੂੰ ਗੈਂਗਸਟਰ ਜਗਰੂਪ ਰੂਪਾ ਤੇ ਮਨੂੰ ਕੁੱਸਾ ਦੇ ਲੁਕੇ ਹੋਣ ਬਾਰੇ ਸੂਚਨਾ ਪ੍ਰਾਪਤ ਹੋਈ ਸੀ ਜਿਸ ‘ਤੇ ਭਾਰੀ ਪੁਲਿਸ ਫੋਰਸ ਨੇ ਮੌਕੇ ਉੱਤੇ ਪੁੱਜ ਕੇ ਗੈਂਗਸਟਰਾਂ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੱਤਾ।
ਸ਼ਾਰਪਸ਼ੂਟਰ ਮੰਨੂੰ ਅਤੇ ਰੂਪਾ 21 ਜੂਨ ਨੂੰ ਮੋਗਾ ਦੇ ਸਮਾਲਸਰ ‘ਚ ਦੇਖੇ ਗਏ ਸਨ। ਇੱਥੇ ਇਹ ਦੋਵੇਂ ਚੋਰੀ ਦੇ ਬਾਈਕ ‘ਤੇ ਜਾਂਦੇ ਹੋਏ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਏ। ਇਹ ਫੁਟੇਜ 21 ਜੂਨ ਨੂੰ ਸਵੇਰੇ 6 ਵਜੇ ਦੀ ਸੀ। ਇਸਦੇ ਬਾਵਜੂਦ ਪੁਲਿਸ ਇਨ੍ਹਾਂ ਨੂੰ ਨਹੀਂ ਫੜ ਸਕੀ ਸੀ। ਮੂਸੇਵਾਲਾ ਦੀ 29 ਮਈ ਨੂੰ ਹੱਤਿਆ ਕਰ ਦਿੱਤੀ ਗਈ ਸੀ।