ਐਂਟੀ ਕਰੱਪਸ਼ਨ ਬਿਊਰੋ ਨੇ ਰਿਸ਼ਵਤ ਲੈਂਦੇ ASI ਨੂੰ ਕੀਤਾ ਗ੍ਰਿਫਤਾਰ

0
24

ਵਿਜੀਲੈਂਸ ਟੀਮ ਨੇ ਝੱਜਰ ‘ਚ ਬੇਰੀ ਥਾਣੇ ਵਿੱਚ ਤਾਇਨਾਤ ਇੱਕ ASI ਨੂੰ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਹੈ। ਇਹ ਰਿਸ਼ਵਤ ਇੱਕ ਲੜਾਈ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਦੇ ਨਾਮ ਹਟਾਉਣ ਲਈ ਗਈ ਸੀ। ਹਰਿਆਣਾ ਐਂਟੀ ਕਰੱਪਸ਼ਨ ਬਿਊਰੋ ਦੀ ਟੀਮ ਭ੍ਰਿਸ਼ਟਾਚਾਰ ਦੇ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਹੈ।

ਇੰਸਪੈਕਟਰ ਪ੍ਰਮਿਲਾ ਨੇ ਦੱਸਿਆ ਕਿ ਪਿੰਡ ਸਿਵਾਣਾ ਜ਼ਿਲ੍ਹਾ ਝੱਜਰ ਦੇ ਰਹਿਣ ਵਾਲੇ ਅਨਿਲ ਨੇ ਐਂਟੀ ਕੁਰੱਪਸ਼ਨ ਥਾਣੇ ‘ਚ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਬੇਰੀ ਥਾਣੇ ‘ਚ ਲੜਾਈ ਝਗੜੇ ਦੇ ਸਬੰਧ ‘ਚ ਉਸ ਦੇ ਪਰਿਵਾਰ ਦੇ 6 ਲੋਕਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

ਇਸ ਮਾਮਲੇ ‘ਚ ਪੁਲਸ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਪਰ ਬਾਅਦ ‘ਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਉਸ ਨੇ ਦੱਸਿਆ ਕਿ ਬੇਰੀ ਥਾਣੇ ਦਾ ASI ਲੜਾਈ ਦੇ ਕੇਸ ਵਿੱਚੋਂ ਬਾਕੀ ਦੋ ਵਿਅਕਤੀਆਂ ਦੇ ਨਾਮ ਹਟਾਉਣ ਦੇ ਬਦਲੇ 40 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ।

LEAVE A REPLY

Please enter your comment!
Please enter your name here