ਪੰਜਾਬ ਵਿਧਾਨ ਸਭਾ ਦੇ ਸਦਨ ‘ਚ ਅੱਜ ਅਗਨੀਪੱਥ ਯੋਜਨਾ ਦਾ ਮੁੱਦਾ ਕਾਫੀ ਗਰਮਾਇਆ ਹੈ। ਇਸ ਦੇ ਨਾਲ ਹੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਦੀ ਅਗਨੀਪਥ ਯੋਜਨਾ ਇੱਕ ਬੇਹੱਦ ਤਰਕਹੀਣ ਕਦਮ ਹੈ..ਜੋ ਭਾਰਤੀ ਫੌਜ ਦੇ ਤਾਣੇ-ਬਾਣੇ ਨੂੰ ਬੁਰੀ ਤਰ੍ਹਾਂ ਤਬਾਹ ਕਰ ਦੇਵੇਗੀ, ਅਸੀਂ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਯੋਜਨਾ ਖ਼ਿਲਾਫ਼ ਬਹੁਤ ਜਲਦ ਵਿਧਾਨ ਸਭਾ ‘ਚ ਮਤਾ ਲੈ ਕੇ ਆਵਾਂਗੇ, ਸਾਰੀਆਂ ਪਾਰਟੀਆਂ ਦੇ ਸਮਰਥਨ-ਸਹਿਯੋਗ ਦੀ ਮੰਗ ਵੀ ਕਰਦਾ ਹਾਂ।
ਭਾਜਪਾ ਸਰਕਾਰ ਦੀ ਅਗਨੀਪਥ ਯੋਜਨਾ ਇੱਕ ਬੇਹੱਦ ਤਰਕਹੀਣ ਕਦਮ ਹੈ..ਜੋ ਭਾਰਤੀ ਫੌਜ ਦੇ ਤਾਣੇ-ਬਾਣੇ ਨੂੰ ਬੁਰੀ ਤਰ੍ਹਾਂ ਤਬਾਹ ਕਰ ਦੇਵੇਗੀ
ਅਸੀਂ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਯੋਜਨਾ ਖ਼ਿਲਾਫ਼ ਬਹੁਤ ਜਲਦ ਵਿਧਾਨ ਸਭਾ ‘ਚ ਮਤਾ ਲੈ ਕੇ ਆਵਾਂਗੇ.. ਸਾਰੀਆਂ ਪਾਰਟੀਆਂ ਦੇ ਸਮਰਥਨ-ਸਹਿਯੋਗ ਦੀ ਮੰਗ ਵੀ ਕਰਦਾ ਹਾਂ.. pic.twitter.com/f8w91Rhisb
— Bhagwant Mann (@BhagwantMann) June 28, 2022