ਪੰਜਾਬ ਸਰਕਾਰ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ 249 ਨੌਕਰੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਅਸਾਮੀਆਂ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਰਾਹੀਂ ਭਰਿਆ ਜਾਵੇਗਾ। ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਹੁਣ 15 ਨਵੰਬਰ 2023 ਤੱਕ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਕੱਢੀਆਂ ਗਈਆਂ ਅਸਾਮੀਆਂ ਵਿੱਚ 16 ਬਲਾਕ ਐਕਸਟੇਨਸਨ ਐਜੂਕੇਟਰ ਦੀਆਂ 16, ਮੈਡੀਕਲ ਲੈਬਾਰੋਟਰੀ ਟੈਕਨੀਸੀਅਨ ਗ੍ਰੇਡ 2 ਦੀਆਂ 150 ਅਤੇ ਅਪਥਾਲਿਕ ਅਫਸਰ ਦੀਆਂ 83 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਵਧੇਰੀ ਜਾਣਕਾਰੀ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੀ ਅਧਿਕਾਰਤ ਵੈਬਸਾਈਟ ਉਤੇ ਦੇਖਿਆ ਜਾ ਸਕਦਾ ਹੈ।