ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ  ਦੇ ਘਰ ਖੁਸ਼ੀਆਂ ਦਾ ਮਾਹੌਲ ਹੈ। ਅਦਾਕਾਰਾ ਨੇ ਅੱਜ ਯਾਨੀ ਕਿ 12 ਨਵੰਬਰ ਨੂੰ ਇਕ ਪਿਆਰੀ ਬੱਚੀ ਨੂੰ ਜਨਮ ਦਿੱਤਾ। ਬਿਪਾਸ਼ਾ ਬਾਸੂ ਨੇ ਪਤੀ ਕਰਨ ਸਿੰਘ ਗਰੋਵਰ ਨਾਲ ਧੀ ਦਾ ਸਵਾਗਤ ਕੀਤਾ।

ਦੱਸ ਦੇਈਏ ਕਿ ਬਿਪਾਸ਼ਾ ਅਤੇ ਕਰਨ ਸਿੰਘ ਗਰੋਵਰ ਫ਼ਿਲਮ ‘ਅਲੋਨ’ ਦੇ ਸੈੱਟ ‘ਤੇ ਇਕ ਦੂਜੇ ਦੇ ਨੇੜੇ ਆਏ ਸਨ। ਕੁਝ ਸਮਾਂ ਡੇਟਿੰਗ ਕਰਨ ਤੋਂ ਬਾਅਦ ਜੋੜੇ ਨੇ ਸਾਲ 2016 ’ਚ ਵਿਆਹ ਕਰਵਾ ਲਿਆ। ਬਿਪਾਸ਼ਾ ਨੇ 16 ਅਗਸਤ ਨੂੰ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। ਵਿਆਹ ਦੇ 6 ਸਾਲ ਬਾਅਦ ਜੋੜੇ ਦੇ ਘਰ ’ਚ ਛੋਟੀ ਪਰੀ ਨੇ ਜਨਮ ਲਿਆ ਹੈ।