ਪੰਜਾਬ ਸਰਕਾਰ ਨੇ ਵਾਹਨ ਰਜਿਸਟ੍ਰੇਸ਼ਨ ਕੀਤੀ ਆਸਾਨ, ਹੁਣ RTA ਦਫ਼ਤਰ ਦੇ ਨਹੀਂ ਕੱਢਣੇ ਪੈਣਗੇ ਗੇੜੇ

0
4864

ਪੰਜਾਬ ‘ਚ ਜਿਸ ਡੀਲਰਸ਼ਿਪ ਤੋਂ ਤੁਸੀਂ ਗੱਡੀ ਖਰੀਦੋਗੇ, ਉੱਥੇ ਹੀ ਗੱਡੀ ਦੀ ਰਜਿਸਟ੍ਰੇਸ਼ਨ ਹੋ ਜਾਵੇਗੀ । ਇਸ ਤੋਂ ਬਾਅਦ ਸਮਾਰਟ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਦੀ ਹੋਮ ਡਿਲੀਵਰੀ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਇਹ ਸਹੂਲਤ ਸ਼ੁਰੂ ਕੀਤੀ ਹੈ। ਇਸ ਨਾਲ ਲੋਕਾਂ ਨੂੰ ਆਰਸੀ ਬਣਵਾਉਣ ਲਈ ਰੀਜਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਦੇ ਧੱਕੇ ਨਹੀਂ ਖਾਣੇ ਪੈਣਗੇ।

ਸਰਕਾਰ ਮੁਤਾਬਕ ਸਾਰੇ ਡੀਲਰਾਂ ਨੂੰ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਦੇ ਅਧਿਕਾਰ ਦਿੱਤੇ ਗਏ ਹਨ। ਕਾਰ ਖਰੀਦਣ ਤੋਂ ਬਾਅਦ ਲੋਕ ਮੌਕੇ ‘ਤੇ ਹੀ ਇਸ ਦਾ ਨੰਬਰ ਵੀ ਚੁਣ ਸਕਦੇ ਹਨ। ਵਾਹਨ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਡੀਲਰ ਪੱਧਰ ‘ਤੇ ਹੀ ਮਨਜ਼ੂਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉੱਚ ਸੁਰੱਖਿਆ ਨੰਬਰ ਪਲੇਟ (HSRP) ਦੀ ਪ੍ਰਵਾਨਗੀ ਵੀ ਡੀਲਰ ਦੁਆਰਾ ਦਿੱਤੀ ਜਾਵੇਗੀ। ਇਸ ਤੋਂ ਬਾਅਦ ਲੋਕ ਈ ਆਰਸੀ ਨੂੰ ਡਾਊਨਲੋਡ ਕਰਕੇ ਵਰਤ ਸਕਦੇ ਹਨ।

LEAVE A REPLY

Please enter your comment!
Please enter your name here