ਗੂਗਲ ਨੇ ਕਈ ਐਪਸ ‘ਤੇ ਵੱਡਾ ਐਕਸ਼ਨ ਲਿਆ ਹੈ।ਗੂਗਲ ਵੱਲੋਂ ਕਈ ਐਪਸ ਨੂੰ ਪਲੇਅ ਸਟੋਰ ਤੋਂ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਗੂਗਲ ਨੇ 10 ਭਾਰਤੀ ਕੰਪਨੀਆਂ ਦੇ ਐਪਸ ਨੂੰ ਸਰਵਿਸ ਫੀਸ ਨਾ ਦੇਣਕਾਰਨ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਗੂਗਲ ਨੇ ਇਹ ਕਦਮ 1 ਮਾਰਚ ਨੂੰ ਚੁੱਕਿਆ।
ਇਸ ਤੋਂ ਪਹਿਲਾਂ ਗੂਗਲ ਨੇ ਇਕ ਬਲਾਗ ਪੋਸਟ ਵਿਚ ਦੱਸਿਆ ਸੀ ਕਿ ਭਾਰਤ ਵਿਚ 10 ਕੰਪਨੀਆਂ ਜਿਨ੍ਹਾਂ ਵਿਚੋਂ ਕੁਝ ਬਹੁਤ ਮਸ਼ਹੂਰ ਕੰਪਨੀਆਂ ਸ਼ਾਮਲ ਹਨ, ਨੇ ਪਲੇਟਫਾਰਮ ਇਸਤੇਮਾਲ ਕਰਨ ਦੇ ਬਾਵਜੂਦ ਫੀਸ ਨਹੀਂ ਦਿੱਤੀ ਹੈ। ਗੂਗਲ ਨੇ ਕੰਪਨੀਆਂ ਦੇ ਨਾਂ ਨਹੀਂ ਦੱਸੇ ਪਰ ਮੈਟ੍ਰੀਮੋਨੀਅਲ ਐਪਸ ਹਟਾਏ ਗਏ ਹਨ।
ਗੂਗਲ ਨੇ ਕਿਹਾ ਕਿ ਸਾਲਾਂ ਤੋਂ ਕਿਸੇ ਵੀ ਅਦਾਲਤ ਜਾਂ ਰੈਗੂਲੇਟਰ ਨੇ ਗੂਗਲ ਪਲੇਅ ਤੋਂ ਫੀਸ ਲੈਣ ਦੇ ਅਧਿਕਾਰ ਨੂੰ ਅਸਵੀਕਾਰ ਨਹੀਂ ਕੀਤਾ ਹੈ। ਕੰਪਨੀਨੇ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਅਜਿਹਾ ਕਰਨ ਦੇ ਅਧਿਕਾਰ ਵਿਚ ਦਖਲ ਕਰਨ ਤੋਂ ਇਨਕਾਰ ਕਰ ਦਿੱਤਾ।
ਰਿਪੋਰਟ ਮੁਤਾਬਕ ਗੂਗਲ ਨੇ Info Edge ਦੇ ਮੁੱਖ ਐਪਸ Naukri.com ਤੇ 99acres ਨੂੰ ਹਟਾ ਦਿੱਤਾ ਹੈ। ਨਾਲ ਹੀ BharatMatrimony ਤੇ Shaadi.com ਨੂੰ ਵੀ ਹਟਾਇਆ ਗਿਆ ਹੈ। ਹਟਾਏ ਗਏ ਹੋਰ ਐਪਸ ਵਿਚ ਆਨਲਾਈਨ ਡੇਟਿੰਗ ਐਪਸ Truly Madly ਤੇ QuackQuack, ਸਥਾਨਕ ਭਾਸ਼ਾ ਵੀਡੀਓ ਸਟ੍ਰੀਮਿੰਗ ਪਲੇਟਫਾਰਮ Stage, ਬਾਲਾਜੀ ਟੈਲੀਫਿਲਮਸ ਦਾ Altt ਤੇ ਆਡੀਓ ਸਟ੍ਰੀਮਿੰਗ ਤੇ ਪਾਡਕਾਸਟ ਐਪ KuKu FM ਸ਼ਾਮਲ ਹੈ।
ਦੱਸ ਦੇਈਏ ਕਿ ਗੂਗਲ ਇਨ੍ਹਾਂ ਐਪ ਪੇਮੈਂਟ ‘ਤੇ 11 ਤੋਂ 26 ਫੀਸਦੀ ਦੀ ਫੀਸ ਲਗਾ ਰਿਹਾ ਹੈ ਜਦੋਂ ਕਿ ਐਂਟੀ ਕੰਪੀਟੀਸ਼ਨ ਬਾਡੀ ਸੀਸੀਆਈ ਨੇ ਪਹਿਲਾਂ ਦੀ 15 ਤੋਂ 30 ਫੀਸਦੀ ਫੀਸ ਲੈਣ ਵਾਲੇ ਪੁਰਾਣੇ ਸਿਸਟਮ ਨੂੰ ਖਤਮ ਕਰਨ ਦਾ ਹੁਕਮ ਦਿੱਤਾ ਸੀ।
ਸੁਪਰੀਮ ਕੋਰਟ ਨੇ ਇਨ੍ਹਾਂ ਐਪਸ ਪਿੱਛੇ ਕੰਪਨੀਆਂ ਨੂੰ ਗੂਗਲ ਪਲੇਟਫਾਰਮ ਫੀਸ ਖਿਲਾਫ ਉਨ੍ਹਾਂ ਦੀ ਲੜਾਈ ਵਿਚ ਅੰਤਰਿਮ ਰਾਹਤ ਨਹੀਂ ਦਿੱਤੀ। ਇਸ ਦੇ ਬਾਅਦ ਗੂਗਲ ਨੇ ਫੀਸ ਦਾ ਪੇਮੈਂਟ ਨਾ ਕਰਨ ਵਾਲੇ ਐਪਸ ਨੂੰ ਹਟਾ ਦਿੱਤਾ।