ਕੱਲ੍ਹ ਰਾਸ਼ਟਰਪਤੀ ਉਮੀਦਵਾਰ ਦਰੋਪਦੀ ਮੁਰਮੂ ਭਰ ਸਕਦੇ ਨੇ ਨਾਮਜ਼ਦਗੀ, ਜਾਣੋ ਕੌਣ ਹੈ ਦ੍ਰੋਪਦੀ ਮੁਰਮੂ

0
522

ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਗਠਜੋੜ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦਰੋਪਦੀ ਮੁਰਮੂ 24 ਜੂਨ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਪ੍ਰਮੁੱਖ ਨੇਤਾ ਉਨ੍ਹਾਂ ਨਾਲ ਹੋ ਸਕਦੇ ਹਨ।ਸੂਤਰਾਂ ਅਨੁਸਾਰ ਪੀਐਮ ਮੋਦੀ, ਕਈ ਕੇਂਦਰੀ ਮੰਤਰੀਆਂ, ਮੁੱਖ ਮੰਤਰੀਆਂ ਤੇ ਸਮਰਥਨ ਦੇਣ ਵਾਲੀਆ ਪਾਰਟੀਆਂ ਦੇ ਨੇਤਾ ਨਾਮਜ਼ਦਗੀ ਭਰਨ ਸਮੇਂ ਉਨ੍ਹਾਂ ਨਾਲ ਪ੍ਰਸਤਾਵਕਾਂ ਵਜੋਂ ਸ਼ਾਮਿਲ ਹੋਣ ਦੀ ਸੰਭਾਵਨਾ ਹੈ।

ਕਿਸੇ ਵੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਨਾਮਜ਼ਦਗੀ ਭਰਨ ਮੌਕੇ 50 ਪ੍ਰਸਤਾਵਕਾ ਤੇ 50 ਅਨੁਮੋਦਕਾਂ ਦੀ ਜ਼ਰੂਰਤ ਹੁੰਦੀ ਹੈ। ਸੂਤਰਾਂ ਅਨਸਾਰ ਮੁਰਮੂ ਦੀ ਨਾਮਜ਼ਦਗੀ ਦੇ ਸਮਰਥਨ ‘ਚ 4 ਸੇੱਟ ਦਾਖਲ ਕੀਤੇ ਜਾ ਸਕਦੇ ਹਨ।ਇਸ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨੇ ਇਸ ਚੋਣ ਪ੍ਰ ਕਿ ਰਿਆ ‘ਚ ਸ਼ਾਮਿਲ ਪਾਰਟੀ ਨੇਤਾਵਾਂ ਨਾਲ ਬੈਠਕ ਕੀਤੀ।

ਜਾਣੋ ਕੌਣ ਹੈ ਦ੍ਰੋਪਦੀ ਮੁਰਮੂ…

ਦ੍ਰੋਪਦੀ ਮੁਰਮੂ ਉੜੀਸਾ ਸੂਬੇ ਦੀ ਹੈ। ਉਨ੍ਹਾਂ ਦਾ ਜਨਮ 20 ਜੂਨ 1958 ਨੂੰ ਹੋਇਆ ਸੀ। ਉਸਦੇ ਪਿਤਾ ਦਾ ਨਾਮ ਬਿਰਾਂਚੀ ਨਰਾਇਣ ਟੁਡੂ ਅਤੇ ਪਤੀ ਦਾ ਨਾਮ ਸ਼ਿਆਮ ਚਰਮ ਮੁਰਮੂ ਹੈ। ਦਰੋਪਦੀ ਮੁਰਮੂ ਉੜੀਸਾ ਦੇ ਸੰਥਾਲ ਪਰਿਵਾਰ ਤੋਂ ਆਉਂਦੀ ਹੈ। ਉਹ ਮਯੂਰਭੰਜ ਜ਼ਿਲ੍ਹੇ ਦੇ ਕੁਸੁਮੀ ਬਲਾਕ ਦੇ ਉਪਰਬੇਦਾ ਪਿੰਡ ਵਿੱਚ ਇਕ ਆਦਿਵਾਸੀ ਪਰਿਵਾਰ ਵਿੱਚ ਪਾਲੀ ਗਈ ਸੀ। ਦ੍ਰੋਪਦੀ ਮੁਰਮੂ ਨੇ 1997 ਵਿੱਚ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ ਸੀ। ਦ੍ਰੋਪਦੀ ਮੁਰਮੂ ਪਹਿਲੀ ਵਾਰ ਓਡੀਸ਼ਾ ਦੇ ਰਾਜਰੰਗਪੁਰ ਜ਼ਿਲ੍ਹੇ ਵਿੱਚ ਕੌਂਸਲਰ ਚੁਣੀ ਗਈ ਹੈ।ਇਸ ਤੋਂ ਬਾਅਦ ਉਹ ਭਾਜਪਾ ਦੀ ਓਡੀਸ਼ਾ ਇਕਾਈ ਦੇ ਅਨੁਸੂਚਿਤ ਜਨਜਾਤੀ ਮੋਰਚਾ ਦੀ ਉਪ ਪ੍ਰਧਾਨ ਬਣ ਗਈ।

ਦ੍ਰੋਪਦੀ ਮੁਰਮੂ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਇਕ ਅਧਿਆਪਕਾ ਸੀ

ਦ੍ਰੋਪਦੀ ਮੁਰਮੂ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਇਕ ਅਧਿਆਪਕਾ ਸੀ। ਉਸਨੇ ਸ਼੍ਰੀ ਅਰਬਿੰਦੋ ਇੰਟੈਗਰਲ ਐਜੂਕੇਸ਼ਨ ਐਂਡ ਰਿਸਰਚ, ਰਾਇਰੰਗਪੁਰ ਵਿਖੇ ਆਨਰੇਰੀ ਸਹਾਇਕ ਅਧਿਆਪਕ ਵਜੋਂ ਸੇਵਾ ਨਿਭਾਈ। ਉਸਨੇ ਕੁਝ ਦਿਨ ਸਿੰਚਾਈ ਵਿਭਾਗ ਵਿੱਚ ਜੂਨੀਅਰ ਸਹਾਇਕ ਵਜੋਂ ਵੀ ਕੰਮ ਕੀਤਾ ਹੈ। ਦ੍ਰੋਪਦੀ ਮੁਰਮੂ ਸਾਲ 2002 ਤੋਂ 2009 ਤਕ ਮਯੂਰਭੰਜ, ਓਡੀਸ਼ਾ ਦੀ ਭਾਜਪਾ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੀ ਹੈ।

ਦੋ ਵਾਰ ਭਾਜਪਾ ਤੋਂ ਵਿਧਾਇਕ, ਨਵੀਨ ਪਟਨਾਇਕ ਸਰਕਾਰ ਵਿੱਚ ਮੰਤਰੀ ਰਹੀ

ਦ੍ਰੋਪਦੀ ਮੁਰਮੂ ਭਾਜਪਾ ਦੀ ਟਿਕਟ ‘ਤੇ ਓਡੀਸ਼ਾ ਤੋਂ ਦੋ ਵਾਰ ਵਿਧਾਇਕ ਚੁਣੀ ਗਈ ਸੀ। ਉਹ ਬੀਜੂ ਜਨਤਾ ਦਲ ਅਤੇ ਭਾਜਪਾ ਦੇ ਗਠਜੋੜ ਵਿੱਚ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹਿ ਚੁੱਕੀ ਹੈ। ਦ੍ਰੋਪਦੀ ਮੁਰਮੂ ਨੂੰ ਓਡੀਸ਼ਾ ਵਿਧਾਨ ਸਭਾ ਦੁਆਰਾ ਸਰਵੋਤਮ ਵਿਧਾਇਕ ਲਈ ਨੀਲਕੰਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਦਰੋਪਦੀ ਮੁਰਮੂ ਝਾਰਖੰਡ ਦੀ ਪਹਿਲੀ ਮਹਿਲਾ ਰਾਜਪਾਲ ਸੀ। ਦ੍ਰੋਪਦੀ ਮੁਰਮੂ ਨੇ ਆਪਣੇ ਪਤੀ ਅਤੇ ਦੋ ਪੁੱਤਰਾਂ ਨੂੰ ਗੁਆਉਣ ਤੋਂ ਬਾਅਦ ਜ਼ਿੰਦਗੀ ਦੀ ਹਰ ਰੁਕਾਵਟ ਦਾ ਮੁਕਾਬਲਾ ਕੀਤਾ। ਦ੍ਰੋਪਦੀ ਮੁਰਮੂ ਨੂੰ ਆਦਿਵਾਸੀਆਂ ਦੇ ਉਥਾਨ ਲਈ 20 ਸਾਲਾਂ ਤੋਂ ਵੱਧ ਕੰਮ ਕਰਨ ਦਾ ਤਜਰਬਾ ਹੈ। ਉਸ ਨੂੰ ਇਸ ਸਮੇਂ ਭਾਜਪਾ ਲਈ ਸਭ ਤੋਂ ਵੱਡਾ ਕਬਾਇਲੀ ਚਿਹਰਾ ਕਿਹਾ ਜਾਂਦਾ ਹੈ।

LEAVE A REPLY

Please enter your comment!
Please enter your name here