ਗੇਮਿੰਗ ਐਪਸ ਜ਼ਰੀਏ ਹੋਈ ਧੋਖਾਦੇਹੀ ਨੂੰ ਦੇਖਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਦੇ ਸਾਈਬਰ ਵਿਭਾਗ ਨੇ ਆਨਲਾਈਨ ਗੇਮਿੰਗ ਨੂੰ ਲੈ ਕੇ ਸਾਵਧਾਨੀ ਵਰਤਣ ਦੀ ਚਿਤਾਵਨੀ ਜਾਰੀ ਕੀਤੀ ਹੈ। ਗ੍ਰਹਿ ਮੰਤਰਾਲੇ ਦੇ ਸਾਈਬਰ ਵਿਭਾਗ ਅਧੀਨ ਆਉਣ ਵਾਲੇ ਇੰਡੀਅਨ ਸਾਈਬਰਕ੍ਰਾਈਮ ਕੋਆਰਡੀਨੇਸ਼ਨ ਸੈਂਟਰ (14C) ਨੇ ਇਕ ਚੇਤਾਵਨੀ ਮੈਸੇਜ ਸ਼ੇਅਰ ਕੀਤਾ-‘ਸਮਾਰਟ ਖੇਲ੍ਹੋ, ਸੁਰੱਖਿਅਤ ਰਹੋ’ ਆਨਲਾਈਨ ਗੇਮਿੰਗ ਕਰਦੇ ਸਮੇਂ ਸੁਰੱਖਿਅਤ ਰਹੋ।

ਜਾਣਕਾਰੀ ਅਨੁਸਾਰ 14ਸੀ ਵਿਭਾਗ ਨੇ ਆਪਣੇ ਸੰਦੇਸ਼ ਵਿਚ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਆਨਲਾਈਨ ਗੇਮ ਡਾਊਨਲੋਡ ਕਰਨ ਲਈ ਸਿਰਫ ਭਰੋਸੇਮੰਦ ਥਾਵਾਂ ਜਿਵੇਂ Google Play Store, Apple Store ਤੇ ਅਧਿਕਾਰਕ ਵੈੱਬਸਾਈਟ ਦਾ ਇਸਤੇਮਾਲ ਕਰੋ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਮੇਸ਼ਾ ਗੇਮ ਐਪ ਦਾ ਡਿਵੈਲਪਰ ਕੌਣ ਹੈ ਇਹ ਚੈੱਕ ਕਰੋ ਤਾਂ ਕਿ ਪਤਾ ਚੱਲ ਸਕੇ ਕਿ ਵੈੱਬਸਾਈਟ ਅਸਲੀ ਹੈ ਜਾਂ ਨਕਲੀ।

ਇਹ ਵੀ ਪੜ੍ਹੋ: ਮੌਸਮ ਵਿਭਾਗ ਵੱਲੋਂ ਪੰਜਾਬ ਦੇ 5 ਜ਼ਿਲ੍ਹਿਆਂ ‘ਚ ਰੈੱਡ ਅਲਰਟ ਜਾਰੀ

ਇਸ ਤੋਂ ਇਲਾਵਾ ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਕਦੇ ਵੀ ਗੇਮ ਵਿਚ ਮਿਲਣ ਵਾਲੀ ਖਾਸ ਖਰੀਦਦਾਰੀ ਜਾਂ ਆਕਰਸ਼ਿਕ ਸਬਸਕ੍ਰਿਪਸ਼ਨ ਹੈ ਤਾਂ ਝਾਂਸੇ ਵਿਚ ਨਾ ਆਓ।

ਆਪਣੇ ਸੰਦੇਸ਼ ਵਿਚ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਗੇਮ ਦੇ ਚੈਟ ਜਾਂ ਫੋਰਮ ਵਿਚ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸ਼ੇਅਰ ਨਾ ਕਰੋ ਕਿਉਂਕਿ ਧੋਖੇਬਾਜ਼ ਖਿਡਾਰੀਆਂ ਨੂੰ ਫਸਾਉਣ ਲਈ ਸੋਸ਼ਲ ਮੀਡੀਆ ਦੇ ਤਰੀਕੇ ਇਸਤੇਮਾਲ ਕਰ ਸਕਦੇ ਹਨ। ਗੇਮ ਐਪ ਡਾਊਨਲੋਡ ਕਰਦੇ ਸਮੇਂ, ਸਿਰਫ ਉਨ੍ਹਾਂ ਨੂੰ ਪਰਮਿਸ਼ਨ ਦਿਓ ਜੋ ਜ਼ਰੂਰੀ ਹੋਵੇ। ਜੇਕਰ ਤੁਹਾਡੇ ਨਾਲ ਆਨਲਾਈਨ ਧੋਖਾਦੇਹੀ ਹੋ ਜਾਵੇ ਤਾਂ ਤੁਰੰਤ ਸਬਸਕ੍ਰਾਈਮ ਹੈਲਪਲਾਈਨ ਨੰਬਰ 1930 ‘ਤੇ ਕਾਲ ਕਰੋ।

LEAVE A REPLY

Please enter your comment!
Please enter your name here