ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ (ਸੀ.ਆਈ.ਏ.) ਨੇ ਇੱਕ ਇਨਪੁਟ ਤੋਂ ਬਾਅਦ ਰਾਜਸਥਾਨ ਤੋਂ ਦੋ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੋਵਾਂ ਤਸਕਰਾਂ ਕੋਲੋਂ 91 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਦੋਵੇਂ ਤਸਕਰ ਇਸ ਖੇਪ ਨੂੰ ਲੈ ਕੇ ਰਾਜਸਥਾਨ ਪਹੁੰਚ ਗਏ ਸਨ ਪਰ ਟੀਮ ਨੇ ਉਨ੍ਹਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਫੜਨ ‘ਚ ਸਫਲਤਾ ਹਾਸਲ ਕੀਤੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਇਹ ਖੇਪ ਜੰਮੂ-ਕਸ਼ਮੀਰ ਤੋਂ ਲਿਆਏ ਸਨ। ਪੰਜਾਬ ਤੋਂ ਲੰਘ ਕੇ ਮੁਲਜ਼ਮ ਰਾਜਸਥਾਨ ਪਹੁੰਚ ਗਏ ਸਨ ਪਰ ਪੰਜਾਬ ਪੁਲਿਸ ਨੂੰ ਉਨ੍ਹਾਂ ਦਾ ਪਤਾ ਲੱਗ ਗਿਆ। ਤੁਰੰਤ ਕਾਰਵਾਈ ਕਰਦੇ ਹੋਏ ਸੀਆਈਏ ਦੀ ਟੀਮ ਰਾਜਸਥਾਨ ਵੱਲ ਰਵਾਨਾ ਹੋਈ ਅਤੇ ਵਿਅਕਤੀਆਂ ਨੂੰ ਫੜ ਲਿਆ। ਮੁਲਜ਼ਮਾਂ ਕੋਲੋਂ ਪੁਲੀਸ ਨੇ ਕੁੱਲ 13 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਫਿਲਹਾਲ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।