ਸੁਨਾਮ ਵਿਚ ਨੌਜਵਾਨ ਨੇ ਗਲੇ ਵਿਚ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

0
28
Suicide

ਸੁਨਾਮ, 27 ਜੁਲਾਈ 2026 : ਪੰਜਾਬ ਦੇ ਸ਼ਹਿਰ ਸੁਨਾਮ (Sunam) ਵਿਖੇ ਇਕ ਨੌਜਵਾਨ ਵਿਅਕਤੀ ਵਲੋਂ ਆਪਣੇ ਗਲੇ ਵਿਚ ਫਾਹਾ ਲਗਾ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਪ੍ਰਸਿੱਧ ਸ਼ਹਿਰ ਸੁਨਾਮ ਵਿਖੇ ਜੋ ਇਕ ਨੌਜਵਾਨ ਵਿਅਕਤੀ ਵਲੋਂ ਆਪਣੇ ਗਲੇ ਵਿਚ ਫਾਹਾ ਲਗਾ (Hanged) ਕੇ ਖੁਦਕੁਸ਼ੀ ਕਰ ਲਏ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੀ ਪਛਾਣ 27 ਸਾਲਾ ਸਤਨਾਮ ਸਿੰਘ (Satnam Singh) ਦੇ ਤੌਰ ‘ਤੇ ਹੋਈ ਹੈ । ਜਾਣਕਾਰੀ ਅਨੁਸਾਰ ਉਕਤ ਨੌਜਵਾਨ ਵਿਅਕਤੀ ਪਿਅਕਪ ਗੱਡੀ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ।

ਕੀ ਜਾਣਕਾਰੀ ਦਿੱਤੀ ਥਾਣੇ ਦੇ ਸਹਾਇਕ ਥਾਣੇਦਾਰ ਨੇ

ਉਕਤ ਨੌਜਵਾਨ ਜਿਸ ਵਲੋਂ ਗਲੇ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਹੈ ਦੇ ਸਬੰਧ ਵਿਚ ਪੁਲਸ ਨੇ ਉਸਦੀ ਪਤਨੀ ਰੋਹਿਨੀ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 194 ਤਹਿਤ ਕਾਰਵਾਈ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਨੇ ਅਨਾਜ ਮੰਡੀ ਚੀਮਾ ਵਿਖੇ ਮਾਰਕੀਟ ਕਮੇਟੀ ਦਫ਼ਤਰ ਦੇ ਅੱਗੇ ਆਪਣੀ ਪਿਅਕਪ ਗੱਡੀ ਖੜ੍ਹੀ ਕੀਤੀ ਅਤੇ ਉਸ ਉਪਰੰਤ ਇਕ ਸੁੰਨਸਾਨ ਜਗ੍ਹਾ ਤੇ ਜਾ ਕੇ ਆਪਣੇ ਗਲ ਵਿਚ ਰੱਸੀ ਪਾ ਕੇ ਇਕ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ।

LEAVE A REPLY

Please enter your comment!
Please enter your name here