ਸ੍ਰੀਲੰਕਾ ਦੀ ਅਦਾਲਤ ਨੇ ਸਾਬਕਾ ਮੰਤਰੀ ਨੂੰ ਸੁਣਾਈ ਸੱਤ ਸਾਲ ਦੀ ਕੈਦ ਦੀ ਸਜ਼ਾ

0
19
Priyankara

ਕੋਲੰਬੋ, 2 ਸਤੰਬਰ 2026 : ਸ਼੍ਰੀਲੰਕਾ (Sri Lanka) ਦੀ ਇੱਕ ਅਦਾਲਤ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਇੱਕ ਸਾਬਕਾ ਮੰਤਰੀ (Former Minister) ਨੂੰ ਸੱਤ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ ।

ਕੌਣ ਹੈ ਇਹ ਸਾਬਕਾ ਮੰਤਰੀ

ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇਸ਼ ਦੇ ਗੁਆਂਢੀ ਦੇਸ਼ ਸ਼੍ਰੀਲੰਕਾ ਦੀ ਅਦਾਲਤ (Court) ਵਲੋਂ ਜੋ ਸ਼੍ਰੀਲੰਕਾ ਦੇ ਸਾਬਕਾ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਜਿਸ ਮਾਮਲੇ ਵਿਚ ਦੋਸ਼ੀ ਠਹਿਰਾਉਂਦਿਆਂ ਸਤ ਸਾਲ ਦੀ ਸਖ਼ਤ ਕੈਦ ਦੀ ਸਜ਼ਾ (Prison sentence) ਸੁਣਾਈ ਗਈ ਹੈ ਵਿਚ ਸਾਬਕਾ ਮੰਤਰੀ ਦੀ ਪਛਾਣ ਪ੍ਰਿਯੰਕਾਰਾ ਜੈ ਰਤਨੇ ਦੇ ਤੌਰ ‘ਤੇ ਹੋਈ ਹੈ ।

ਕੀ ਭ੍ਰਿਸ਼ਟਾਚਾਰ ਕੀਤਾ ਗਿਆ ਸੀ ਮੰਤਰੀ ਵਲੋਂ

ਪ੍ਰਾਪਤ ਸੂਚਨਾ ਮੁਤਾਬਕ ਸਾਬਕਾ ਮੰਤਰੀ ਪ੍ਰਿਯੰਕਾਰਾ ਜੈ ਰਤਨੇ (Priyankara Jay Ratne) ਵਲੋਂ ਕੀਤੇ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਕਮਿਸ਼ਨ ਦੇ ਅਨੁਸਾਰ ਸਾਲ-2014 ਵਿੱਚ ਜਦੋਂ ਉਹ ਸ਼ਹਿਰੀ ਹਵਾਬਾਜ਼ੀ ਮੰਤਰੀ ਸਨ ਤਾਂ ਉਨ੍ਹਾਂ ਨੇ ਸ਼੍ਰੀਲੰਕਾ ਏਅਰਲਾਈਨਜ਼ ਦੀ ਕੇਟਰਿੰਗ ਸੇਵਾ ‘ਤੇ ਦਬਾਅ ਪਾਇਆ ਸੀ ਕਿ ਉਹ ਆਪਣੇ ਸਮਰਥਕਾਂ ਨੂੰ ਭੋਜਨ ਦੇਣ ਲਈ 320,000 ਸ਼੍ਰੀਲੰਕਾ ਰੁਪਏ ਦਾ ਭੁਗਤਾਨ ਕਰੇ ।

ਸਜ਼ਾ ਦੇ ਨਾਲ-ਨਾਲ ਲਗਾਇਆ ਗਿਆ ਜੁਰਮਾਨਾ ਵੀ

ਕੋਲੰਬੋ ਹਾਈ ਕੋਰਟ ਨੇ ਮਹਿੰਦਾ ਰਾਜਪਕਸ਼ੇ ਦੀ ਸਰਕਾਰ ਵਿੱਚ ਸਾਬਕਾ ਮੰਤਰੀ ਜੈਰਤਨੇ ਨੂੰ ਸੱਤ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਅਤੇ 200,000 ਸ਼੍ਰੀਲੰਕਾ ਰੁਪਏ ਦਾ ਜੁਰਮਾਨਾ ਲਗਾਇਆ । ਸ਼੍ਰੀਲੰਕਾ ਏਅਰਲਾਈਨਜ਼ ਲਈ ਏਅਰਬੱਸ ਜਹਾਜ਼ ਦੀ ਖਰੀਦ ਵਿੱਚ ਬੇਨਿਯਮੀਆਂ ਦੀ ਜਾਂਚ ਵਿੱਚ ਜੈਰਤਨੇ ਦਾ ਵੀ ਨਾਮ ਹੈ । ਨੈਸ਼ਨਲ ਪੀਪਲਜ਼ ਪਾਵਰ (ਏ. ਪੀ. ਪੀ.) ਦੇ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਸ਼੍ਰੀਲੰਕਾ ਵਿੱਚ ਦੋਸ਼ੀ ਠਹਿਰਾਏ ਜਾਣ ਵਾਲੇ ਪੰਜਵੇਂ ਨੇਤਾ ਹਨ ।

LEAVE A REPLY

Please enter your comment!
Please enter your name here